ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਟੀ-20 ਵਿਸ਼ਵ ਕੱਪ ਦਾ ਹੋਣਾ ਮੁਸ਼ਕਿਲ : ਵਾਰਨਰ

5/8/2020 8:01:46 PM

ਨਵੀਂ ਦਿੱਲੀ- ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਵਿਚਾਲੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਸਾਲ ਅਕਤੂਬਰ-ਨਵੰਬਰ ਵਿਚ ਟੀ-20 ਵਿਸ਼ਵ ਕੱਪ ਦਾ ਆਯੋਜਨ ਉਸਦੇ ਦੇਸ਼ ਵਿਚ ਮੁਸ਼ਕਿਲ ਹੈ। ਵਾਰਨਰ ਨੇ ਕਿਹਾ,‘‘ਮੌਜੂਦਾ ਹਾਲਾਤ ਵਿਚ ਵਿਸ਼ਵ ਟੀ-20 ਦਾ ਆਯੋਜਨ ਹੁੰਦਾ ਦਿਸ ਨਹੀਂ ਰਿਹਾ ਹੈ। ਹਰ ਟੀਮ (16 ਟੀਮਾਂ) ਨੂੰ ਇਕੱਠੇ ਲਿਆਉਣਾ ਕਾਫੀ ਮੁਸ਼ਕਿਲ ਹੈ।’’ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਹਾਲਾਂਕਿ ਇਸ ’ਤੇ ਅਜੇ ਕੋਈ ਫੈਸਲਾ ਨਹੀਂ ਲਿਆ।


Ranjit

Content Editor Ranjit