ਗਿਰੋਨਾ ਨੇ ਬਾਰਸੀਲੋਨਾ ਨੂੰ ਗੋਲ ਰਹਿਤ ਡਰਾਅ ''ਤੇ ਰੋਕਿਆ

Tuesday, Apr 11, 2023 - 09:17 PM (IST)

ਗਿਰੋਨਾ ਨੇ ਬਾਰਸੀਲੋਨਾ ਨੂੰ ਗੋਲ ਰਹਿਤ ਡਰਾਅ ''ਤੇ ਰੋਕਿਆ

ਮੈਡਰਿਡ- ਬਾਰਸੀਲੋਨਾ ਅਜੇ ਤੱਕ ਕੋਪਾ ਡੇਲ ਰੇ ਦੇ ਸੈਮੀਫਾਈਨਲ 'ਚ ਰੀਅਲ ਮੈਡ੍ਰਿਡ ਤੋਂ ਆਪਣੀ ਸ਼ਰਮਨਾਕ ਹਾਰ ਤੋਂ ਅਜੇ ਤਕ ਉਭਰ ਨਹੀਂ ਸਕਿਆ ਹੈ ਅਤੇ ਉਸ ਨੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਲਾ ਲੀਗਾ 'ਚ ਗਿਰੋਨਾ ਨਾਲ ਗੋਲ ਰਹਿਤ ਡਰਾਅ ਖੇਡਿਆ ਹੈ। ਇਸ ਨਤੀਜੇ ਦੇ ਬਾਵਜੂਦ ਬਾਰਸੀਲੋਨਾ ਨੇ 10 ਮੈਚ ਬਾਕੀ ਰਹਿੰਦਿਆਂ ਦੂਜੇ ਸਥਾਨ 'ਤੇ ਰਹੀ ਰੀਅਲ ਮੈਡ੍ਰਿਡ 'ਤੇ ਆਪਣੀ ਬੜ੍ਹਤ ਨੂੰ 13 ਅੰਕਾਂ ਤੱਕ ਵਧਾ ਲਿਆ ਹੈ। 

ਰੀਅਲ ਮੈਡਰਿਡ ਨੂੰ ਸ਼ਨੀਵਾਰ ਨੂੰ ਵਿਲਾਰੀਅਲ ਨੇ 3-2 ਨਾਲ ਹਰਾਇਆ। ਬਾਰਸੀਲੋਨਾ ਦੇ ਹੁਣ 28 ਮੈਚਾਂ ਵਿੱਚ 72 ਅੰਕ ਹਨ ਜਦਕਿ ਰੀਅਲ ਮੈਡ੍ਰਿਡ ਦੇ ਇੰਨੇ ਹੀ ਮੈਚਾਂ ਵਿੱਚ 59 ਅੰਕ ਹਨ। ਐਟਲੇਟਿਕੋ ਮੈਡਰਿਡ 57 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਬਾਰਸੀਲੋਨਾ ਪਿਛਲੇ ਹਫਤੇ ਕੋਪਾ ਕੱਪ ਦੇ ਸੈਮੀਫਾਈਨਲ ਵਿੱਚ ਰੀਅਲ ਮੈਡਰਿਡ ਤੋਂ 4-0 ਨਾਲ ਹਾਰ ਗਿਆ ਸੀ। 

1963 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਬਾਰਸੀਲੋਨਾ ਨੂੰ ਘਰ ਵਿੱਚ ਰੀਅਲ ਮੈਡਰਿਡ ਤੋਂ ਚਾਰ ਗੋਲਾਂ ਦੇ ਫਰਕ ਨਾਲ ਹਾਰ ਮਿਲੀ ਸੀ। ਉਸ ਦੇ ਸੋਮਵਾਰ ਨੂੰ ਵਾਪਸੀ ਦੀ ਉਮੀਦ ਸੀ ਪਰ ਉਸ ਦਾ ਕੋਈ ਵੀ ਫਰੰਟਲਾਈਨ ਖਿਡਾਰੀ ਗਿਰੋਨਾ ਦੇ ਮਜ਼ਬੂਤ ਬਚਾਅ ਨੂੰ ਰੋਕਣ 'ਚ ਕਾਮਯਾਬ ਨਹੀਂ ਹੋਇਆ। ਬਾਰਸੀਲੋਨਾ ਇਸ ਸੀਜ਼ਨ 'ਚ ਆਪਣੇ ਘਰੇਲੂ ਮੈਦਾਨ 'ਤੇ ਖੇਡੇ ਗਏ 14 ਲਾ ਲੀਗਾ ਮੈਚਾਂ 'ਚ ਅਜੇਤੂ ਰਿਹਾ ਹੈ। 


author

Tarsem Singh

Content Editor

Related News