ਕੋਚੀ ''ਚ ਲਾ-ਲਿਗਾ ਵਿਸ਼ਵ ਟੂਰਨਾਮੈਂਟ ''ਚ ਖੇਡਣਗੇ ਗਿਰੋਨਾ ਐੱਫ.ਸੀ. ਦੇ ਵੱਡੇ ਸਿਤਾਰੇ

07/18/2018 8:35:34 PM

ਕੋਚੀ : ਸਪੈਨਿਸ਼ ਲਾ-ਲਿਗਾ ਟੀਮ ਗਿਰੋਨਾ ਐੱਫ. ਸੀ. 24 ਤੋਂ 28 ਜੁਲਾਈ ਤੱਕ ਹੋਣ ਵਾਲੇ ਟੋਯੋਟਾ ਯਾਰਿਸ ਲਾ-ਲਿਗਾ ਵਿਸ਼ਵ ਟੂਰਨਾਮੈਂਟ 'ਚ ਆਪਣੇ ਚੋਟੀ ਦੇ ਖਿਡਾਰੀ ਉਤਾਰੇਗੀ। ਲਾ-ਲਿਗਾ 'ਚ ਆਪਣੇ ਪਹਿਲੇ ਸਾਲ 10ਵੇਂ ਸਥਾਨ 'ਤੇ ਰਹੀ ਟੀਮ ਪਹਿਲੀ ਵਾਰ ਟੂਰਨਾਮੈਂਟ ਦੇ ਲਈ ਭਾਰਤ ਆ ਰਹੀ ਹੈ। ਇਸ ਟੂਰਨਾਮੈਂਟ 'ਚ ਇੰਡੀਅਨ ਸੁਪਰ ਲੀਗ ਦੀ ਕੇਰਲਾ ਬਲਾਸਟਰਸ ਐੱਫ. ਸੀ., ਆਸਟਰੇਲੀਆ-ਏ ਲੀਗ ਦੀ ਟੀਮ ਮੈਲਬੋਰਨ ਸਿਟੀ ਐੱਫ. ਸੀ. ਅਤੇ ਗਿਰੋਨਾ ਐੱਫ. ਸੀ. ਹਿੱਸਾ ਲਵੇਗੀ। ਸਪੇਨ ਦੀ ਚੋਟੀ ਦੀ ਲੀਗ 'ਚੋਂ ਕੋਈ ਟੀਮ ਪਹਿਲੀ ਵਾਰ ਭਾਰਤ 'ਚ ਆ ਕੇ ਖੇਡੇਗੀ।


Related News