BCCI ਐਵਾਰਡਾਂ ’ਚ ਗਿੱਲ ਤੇ ਸ਼ਾਸਤਰੀ ਨੂੰ ਕੀਤਾ ਜਾਵੇਗਾ ਸਨਮਾਨਿਤ
Tuesday, Jan 23, 2024 - 11:41 AM (IST)
ਹੈਦਰਾਬਾਦ– ਸਾਬਕਾ ਭਾਰਤੀ ਆਲਰਾਊਂਡਰ ਤੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਮੰਗਲਵਾਰ ਨੂੰ ਇੱਥੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉੱਥੇ ਹੀ, ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ 12 ਮਹੀਨਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਾਲ ਦੇ ਸਰਵਸ੍ਰੇਸ਼ਠ ਕ੍ਰਿਕਟਰ ਦਾ ਐਵਾਰਡ ਦਿੱਤਾ ਜਾਵੇਗਾ। ਇਨ੍ਹਾਂ 12 ਮਹੀਨਿਆਂ ਦੌਰਾਨ ਉਹ ਵਨ ਡੇ ਕੌਮਾਂਤਰੀ ਵਿਚ ਸਭ ਤੋਂ ਤੇਜ਼ 2 ਹਜ਼ਾਰ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ ਤੇ ਇਸ ਸਵਰੂਪ ਵਿਚ 5 ਸੈਂਕੜੇ ਲਾਏ।
ਇਹ ਵੀ ਪੜ੍ਹੋ- ਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
ਬੀ. ਸੀ. ਸੀ. ਆਈ. ਐਵਾਰਡ 2019 ਤੋਂ ਬਾਅਦ ਪਹਿਲੀ ਵਾਰ ਦਿੱਤੇ ਜਾ ਰਹੇ ਹਨ ਤੇ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਟੈਸਟ ਤੋਂ ਪਹਿਲਾਂ ਭਾਰਤ ਤੇ ਇੰਗਲੈਂਡ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਸਮਾਰੋਹ ਵਿਚ ਮੌਜੂਦ ਰਹਿਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।