ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ

Friday, Jul 04, 2025 - 01:05 AM (IST)

ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ

ਮੁੰਬਈ - ਸਾਬਕਾ ਕ੍ਰਿਕਟਰ ਜੋਨਾਥਨ ਟ੍ਰਾਟ ਦਾ ਕਹਿਣਾ ਹੈ ਕਿ ਇੰਗਲੈਂਡ ਖਿਲਾਫ ਦੂਸਰੇ ਟੈਸਟ ਮੈਚ ਦੇ ਪਹਿਲੇ ਅਤੇ ਦੂਸਰੇ ਦਿਨ ਭਾਰਤੀ ਕਪਤਾਨ ਸ਼ੁੱਭਮਨ ਗਿੱਲ ਦੀ ਸੋਚੀ-ਸਮਝੀ ਰਣਨੀਤੀ ’ਚ ਵਿਸ਼ਵ ਪੱਧਰ ਦੇ ਖਿਡਾਰੀ ਦੇ ਲੱਛਣ ਹਨ, ਜਿਸ ਦਾ ਭਵਿੱਖ ਉੱਜਲ ਨਜ਼ਰ ਆ ਰਿਹਾ ਹੈ। ਗਿੱਲ ਨੇ 5 ਟੈਸਟ ਮੈਚਾਂ ਦੀ ਲੜੀ ’ਚ ਦੂਸਰਾ ਸੈਂਕੜਾ ਜੜਿਆ ਅਤੇ ਬਰਮਿੰਘਮ ’ਚ ਦੂਸਰੇ ਟੈਸਟ ਦੇ ਦੂਜੇ ਦਿਨ ਦੋਹਰੇ ਸੈਂਕੜੇ ਦੀ ਬਦੌਲਤ ਭਾਰਤ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਟ੍ਰਾਟ ਨੇ ਕਿਹਾ ਕਿ ਉਸ ਦੀ ਬਾਡੀ ਲੈਂਗੁਏਜ਼ ਅਤੇ ਜਿਸ ਤਰ੍ਹਾਂ ਉਸ ਨੇ ਦੌੜਾਂ ਬਣਾਈਆਂ ਉਹ ਹੈਰਾਨਜਨਕ ਹਨ।


author

Hardeep Kumar

Content Editor

Related News