ਜਿਬ੍ਰਾਲਟਰ ਸ਼ਤਰੰਜ ਮਹਾਉਤਸਵ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ ਅਧਿਬਨ ਤੇ ਸ਼ਸੀਕਿਰਣ

01/20/2020 7:17:31 PM

ਜਿਬ੍ਰਾਲਟਰ : ਗ੍ਰੈਂਡਮਾਸਟਰ ਬੀ. ਅਧਿਬਨ ਤੇ ਕੇ. ਸ਼ਸ਼ੀਕਿਰਣ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ 18ਵੇਂ ਜਿਬ੍ਰਾਲਟਰ ਕੌਮਾਂਤਰੀ ਸ਼ਤਰੰਜ ਮਹਾਉਤਸਵ ਦੇ ਮਾਸਟਰ ਵਰਗ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਇਸ ਪ੍ਰਤੀਯੋਗਿਤਾ ਵਿਚ ਅਜਰਬੇਜਾਨ ਦੇ ਗ੍ਰੈਂਡਮਾਸਟਰ ਸ਼ਖਰਿਆਰ ਮਾਮੇਦਯਾਰੋਵ ਤੇ ਫਰਾਂਸ ਦੇ ਮੈਕਿਸਮ ਵਾਚਿਯਰ ਲਾਗ੍ਰੇਵ ਖਿਤਾਬ ਦੇ ਦਾਅਵੇਦਾਰਾਂ ਵਿਚ ਸ਼ਾਮਲ ਹੈ। ਉਸਦੇ ਇਲਾਵਾ ਚੀਨ ਦਾ ਹਾਓ ਵਾਂਗ, ਬੁਲਗਾਰੀਆ ਦੇ ਵੇਸਲਿਨ ਟੋਪਾਲੋਵ, ਚੈੱਕ ਗਣਰਾਜ ਦਾ ਡੇਵਿਡ ਨਵਾਰਾ ਤੇ ਵੀਅਤਨਾਮ ਦਾ ਲਿਏਮ ਲੀ ਕਵਾਂਗ ਵੀ ਚੁਣੌਤੀ ਪੇਸ਼ ਕਰਨਗੇ। ਭਾਰਤ ਦੇ ਲਗਭਗ 40 ਖਿਡਾਰੀ ਇਸ ਵਿਚ ਹਿੱਸਾ ਲੈਣਗੇ ਤੇ ਉਨ੍ਹਾਂ ਦਾ ਟੀਚਾ ਕੁਝ ਈ. ਐੱਲ. ਓ. ਅੰਕ ਹਾਸਲ ਕਰਨਾ ਹੋਵੇਗਾ। ਅਧਿਬਨ ਤੇ ਸ਼ਸ਼ੀਕਿਰਣ ਦੇ ਇਲਾਵਾ ਡੀ. ਗੁਕੇਸ਼, ਦੇਸ਼ ਦਾ ਸਭ ਤੋਂ ਨੌਜਵਾਨ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ, ਰੈਣਕ ਸਾਧਵਾਨੀ, ਐੱਸ. ਐੱਲ. ਨਾਰਾਇਣਨ, ਕਾਰਤੀਕੇਅਨ ਮੁਰਲੀ ਸਮੇਤ ਕਈ ਹੋਰ ਖਿਡਾਰੀ ਇੱਥੇ ਆਪਣੀ ਕਿਸਮਤ ਅਜਮਾਉਣਗੇ। ਮਹਿਲਾਵਾਂ ਦੇ ਵਰਗ ਵਿਚ ਸੌਮਿਆ ਸਵਾਮੀਨਾਥਨ, ਪਦਮਿਨੀ ਰਾਊਤ, ਦਿਵਿਆ ਦੇਸ਼ਮੁਖ, ਨਿਸ਼ਾ ਮੋਹੋਤਾ ਤੇ ਰਕਸ਼ਿਤਾ ਰਵੀ 'ਤੇ ਨਜ਼ਰਾਂ ਰਹਿਣਗੀਆਂ।


Related News