ਗਿਬਸ ਨੇ ਭਾਰਤ-ਇੰਗਲੈਂਡ ਨੂੰ ਵਨ ਡੇ ਵਿਸ਼ਵ ਕੱਪ ਦਾ ਦੱਸਿਆ ਦਾਵੇਦਾਰ
Tuesday, Feb 19, 2019 - 01:12 AM (IST)

ਮੁੰਬਈ— ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਹਰਸ਼ਲ ਗਿਬਸ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਭਾਰਤ ਤੇ ਮੇਜਬਾਨ ਇੰਗਲੈਂਡ ਜਿੱਤ ਦਾ ਦਾਵੇਦਾਰ ਹੋਵੇਗਾ। ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਇਹ ਹਮੇਸ਼ਾ ਕਾਫੀ ਖੁੱਲਾ ਟੂਰਨਾਮੈਂਟ ਹੁੰਦਾ ਹੈ। ਭਾਰਤ ਤੇ ਇੰਗਲੈਂਡ ਇਸ ਦੇ 2 ਸਭ ਤੋਂ ਵੱਡੇ ਦਾਵੇਦਾਰ ਹੋਣਗੇ ਪਰ ਸੈਮੀਫਾਈਨਲ 'ਚ ਬਾਕੀ ਦੀਆਂ 2 ਟੀਮਾਂ ਕੌਣ ਹੋਣਗੀਆਂ ਇਹ ਕਹਿਣਾ ਮੁਸ਼ਕਿਲ ਹੈ। ਇਹ ਇੰਗਲੈਂਡ ਦੇ ਮੌਸਮ 'ਤੇ ਵੀ ਬਹੁਤ ਨਿਰਭਰ ਕਰੇਗਾ। ਗੇਂਦਬਾਜ਼ੀ ਆਕ੍ਰਮਣ ਦੀ ਬਹੁਤ ਅਹਿਮ ਭੂਮੀਕਾ ਹੋਵੇਗੀ। 44 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਦੱਖਣੀ ਅਫਰੀਕਾ ਨੂੰ ਅਨੁਭਵੀ ਏ. ਬੀ. ਡਿਵੀਲੀਅਰਸ ਤੋਂ ਜ਼ਿਆਦਾ ਵਧੀਆ ਹਰਫਨਮੌਲਾ ਦੀ ਕਮੀ ਮਹਿਸੂਸ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਡਿਵੀਲੀਅਰਸ ਤੋਂ ਬਿਨ੍ਹਾਂ ਵੀ ਸਾਡੀ ਟੀਮ ਮਜ਼ਬੂਤ ਹੈ। ਟੀਮ 'ਚ ਫਾਫ (ਡੂ ਪਲੇਸਿਸ) ਤੇ ਕਵਿੰਟਨ ਡੀ ਕਾਕ ਵਰਗੇ ਖਿਡਾਰੀ ਹਨ।