ਇਨਫੈਂਟਿਨੋ ਫਿਰ ਬਣੇ ਫੀਫਾ ਪ੍ਰਧਾਨ

06/06/2019 12:35:34 PM

ਸਪੋਰਟਸ ਡੈਸਕ— ਜੀਆਨੀ ਇਨਫੈਂਟਿਨੋ ਬੁੱਧਵਾਰ ਨੂੰ ਇਕ ਵਾਰ ਫਿਰ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਦੇ ਪ੍ਰਧਾਨ ਚੁਣੇ ਗਏ। ਫੀਫਾ ਦੇ 211 ਮੈਂਬਰ ਸੰਘਾਂ ਨੇ ਉਨ੍ਹਾਂ ਨੂੰ ਬਿਨਾ ਕਿਸੇ ਵਿਰੋਧ ਦੇ ਪ੍ਰਧਾਨ ਚੁਣ ਲਿਆ। 49 ਸਾਲਾ ਇਨਫੈਂਟਿਨੋ 2019-2023 ਦੇ ਕਾਰਜਕਾਲ ਲਈ ਪ੍ਰਧਾਨ ਅਹੁਦੇ ਲਈ ਇਕੱਲੇ ਉਮੀਦਵਾਰ ਸਨ। ਉਨ੍ਹਾਂ ਨੂੰ ਫੀਫਾ ਦੀ 69ਵੀਂ ਕਾਂਗਰਸ 'ਚ ਫੀਫਾ ਪ੍ਰਧਾਨ ਚੁਣਿਆ ਗਿਆ। 
PunjabKesari
ਉਨ੍ਹਾਂ ਨੇ ਫਰਵਰੀ 2016 'ਚ ਸੈਪ ਬਲੇਟਰ ਦੀ ਜਗ੍ਹਾ ਫੀਫਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ 2018 ਦੇ ਰੂਸ ਵਿਸ਼ਵ ਕੱਪ 'ਚ ਵਾਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ ਅਤੇ ਆਪਣੇ ਪਹਿਲੇ ਕਾਰਜਕਾਲ 'ਚ ਮਹਿਲਾ ਫੁੱਟਬਾਲ ਨੂੰ ਉਤਸ਼ਾਹਤ ਕੀਤਾ ਸੀ। ਇਨਫੈਂਟਿਨੋ ਨੇ ਫੀਫਾ ਦੇ ਭ੍ਰਿਸ਼ਟਾਚਾਰ ਨਾਲ ਪ੍ਰਭਾਵਿਤ ਅਕਸ 'ਚ ਕਾਫੀ ਸੁਧਾਰ ਕੀਤਾ ਅਤੇ ਉਹ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਲੜਾਈ ਲੜ ਰਹੇ ਹਨ।


Tarsem Singh

Content Editor

Related News