ਫੀਫਾ ਵਿਸ਼ਵ ਕੱਪ ਕੁਆਲੀਫਾਇਰ 'ਚ ਦੱਖਣੀ ਅਫਰੀਕਾ ਤੋਂ 1-0 ਨਾਲ ਹਾਰਿਆ ਘਾਨਾ
Tuesday, Sep 07, 2021 - 08:59 PM (IST)
ਜੋਹਾਨਸਬਰਗ- ਦੱਖਣੀ ਅਫਰੀਕਾ ਫੁੱਟਬਾਲ ਟੀਮ ਦੇ ਵਿਰੁੱਧ ਇੱਥੇ ਸੋਮਵਾਰ ਨੂੰ ਐੱਫ. ਐੱਨ. ਬੀ. ਸਟੇਡੀਅਮ ਵਿਚ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲਾ 1-0 ਨਾਲ ਹਾਰਨ ਤੋਂ ਬਾਅਦ ਘਾਨਾ ਫੁੱਟਬਾਲ ਟੀਮ ਦੀ ਕਤਰ 2022 ਫੀਫਾ ਵਿਸ਼ਵ ਕੱਪ ਫਾਈਨਲ 'ਚ ਕੁਆਲੀਫਾਈ ਕਰਨ ਦੀਆਂ ਉਮੀਦਾਂ ਘੱਟ ਹੋ ਗਈਆਂ ਹਨ। ਦਰਅਸਲ ਮੈਚ ਵਿਚ ਘਾਨਾ ਦੇ ਸੱਤ ਸਟਾਰ ਖਿਡਾਰੀ ਮੌਜੂਦ ਨਹੀਂ ਰਹੇ, ਜਿਨ੍ਹਾਂ ਦੀ ਬਦੌਲਤ ਉਸ ਨੇ ਬੀਤੇ ਸ਼ੁੱਕਰਵਾਰ ਨੂੰ ਇਥੋਪੀਆ ਨੂੰ 1-0 ਨਾਲ ਹਰਾਇਆ ਸੀ। ਅਨੁਭਵੀ ਖਿਡਾਰੀਆਂ ਦੇ ਨਾ ਹੋਣ ਦੇ ਚੱਲਦੇ ਟੀਮ ਗੋਲ ਦੇ ਜ਼ਿਆਦਾ ਮੌਕੇ ਨਹੀਂ ਬਣਾ ਸਕੀ।
ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ
ਦੱਖਣੀ ਅਫਰੀਕਾ ਟੀਮ, ਜਿਸ ਨੇ ਸ਼ੁੱਕਰਵਾਰ ਨੂੰ ਜ਼ਿੰਬਾਬਵੇ ਦੇ ਨਾਲ ਡਰਾਅ ਖੇਡਿਆ ਸੀ, ਦੂਜੇ ਹਾਫ ਵਿਚ ਤੇਜ਼ੀ ਅਤੇ ਚੁਸਤੀ ਦਿਖਾਈ ਅਤੇ ਇਕ ਗੋਲ ਕਰਕੇ ਮੈਚ ਜਿੱਤ ਲਿਆ । ਮਹੱਤਵਪੂਰਨ ਤਿੰਨ ਅੰਕ ਹਾਸਲ ਕੀਤੇ। ਬੋਂਗੋਕੁਲਹੇ ਹਲੋਂਗਵੇਨ ਨੇ 83ਵੇਂ ਮਿੰਟ ਵਿਚ ਇਹ ਗੋਲ ਕੀਤਾ। ਇਸ ਜਿੱਤ ਦੀ ਬਦੌਲਤ ਦੱਖਣੀ ਅਫਰੀਕਾ ਹੁਣ ਗਰੁੱਪ ਜੀ ਵਿਚ ਚਾਰ ਅੰਕਾਂ ਦੇ ਨਾਲ ਚੋਟੀ 'ਤੇ ਹੈ, ਜਦਕਿ ਘਾਨਾ ਤਿੰਨ ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਉਸ ਤੋਂ ਇਲਾਵਾ ਇਥੋਪੀਆ ਤੇ ਜ਼ਿੰਬਾਬਵੇ ਵੀ ਗਰੁੱਪ ਜੀ ਵਿਚ ਹੈ।
ਇਹ ਖ਼ਬਰ ਪੜ੍ਹੋ- ਸ਼ੇਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।