ਘੱਟ ਸਮੇਂ 'ਚ ਕਰਨੀ ਹੋਵੇਗੀ ਇਸ ਵੱਡੇ ਟੂਰਨਾਮੈਂਟ ਦੀ ਤਿਆਰੀ : ਮੋਰਗਨ

05/05/2020 7:07:49 PM

ਲੰਡਨ— ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਕਿਹਾ ਕਿ ਉਸਦੀ ਟੀਮ ਨੂੰ ਟੀ-20 ਵਿਸ਼ਵ ਕੱਪ ਦੀ ਤਿਆਰੀ ਦੇ ਲਈ ਘੱਟ ਮੌਕਿਆਂ ਦਾ ਹੀ ਪੂਰਾ ਫਾਇਦਾ ਚੁੱਕਣਾ ਹੋਵੇਗਾ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕ੍ਰਿਕਟ ਫਿਲਹਾਲ ਪੂਰੀ ਤਰਾ ਨਾਲ ਬੰਦ ਹੈ। ਇਸ ਸਾਲ ਟੀ-20 ਵਿਸ਼ਵ ਕੱਪ ਅਕਤੂਬਰ-ਨਵੰਬਰ 'ਚ ਆਸਟਰੇਲੀਆ 'ਚ ਖੇਡਿਆ ਜਾਣਾ ਹੈ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕੋਰੋਨਾ ਮਹਾਮਾਰੀ ਦੇ ਕਾਰਨ ਇਕ ਜੁਲਾਈ ਤਕ ਕ੍ਰਿਕਟ ਬੰਦ ਕਰ ਦਿੱਤਾ ਹੈ। ਇਸ ਨਾਲ ਜੁਲਾਈ 'ਚ ਆਸਟਰੇਲੀਆ ਦਾ ਵਨ ਡੇ  ਤੇ ਟੀ-20 ਸੀਰੀਜ਼ ਦੇ ਲਈ ਇੰਗਲੈਂਡ ਦੌਰਾਨ ਵੀ ਖਤਰੇ 'ਚ ਪੈ ਗਿਆ ਹੈ। ਮੋਰਗਨ ਦਾ ਮੰਨਣਾ ਹੈ ਕਿ ਆਇਰਲੈਂਡ ਵਿਰੁੱਧ ਸਤੰਬਰ 'ਚ ਵਨ ਡੇ ਸੀਰੀਜ਼ ਨੂੰ ਟੀ-20 'ਚ ਬਦਲਣਾ ਹੋਵੇਗਾ ਤਾਂਕਿ ਵਿਸ਼ਵ ਕੱਪ ਦੀ ਤਿਆਰੀ ਹੋ ਸਕੇ। ਉਨ੍ਹਾਂ ਨੇ ਆਬੂ ਧਾਬੀ ਟੀ-10 ਦੇ ਲਾਂਚ ਦੇ ਮੌਕੇ 'ਤੇ ਕਿਹਾ ਕਿ ਪਿਛਲੇ ਮਹੀਨੇ ਤੋਂ ਹਰ ਕੋਈ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੀ ਹੋ ਸਕਦਾ ਹੈ ਤੇ ਕੀ ਨਹੀਂ।

PunjabKesari
ਉਨ੍ਹਾਂ ਨੇ ਕਿਹਾ ਜੇਕਰ ਟੀ-20 ਵਿਸ਼ਵ ਕੱਪ ਨਿਰਧਾਰਿਤ ਸਮੇਂ 'ਤੇ ਹੁੰਦਾ ਹੈ ਤਾਂ ਸਾਨੂੰ ਉਸ ਤੋਂ ਪਹਿਲਾਂ ਤਿਆਰੀ ਦਾ ਸਮਾਂ ਤੇ ਮੈਚ ਨਹੀਂ ਮਿਲਣਗੇ। ਮੋਰਗਨ ਨੇ ਕਿਹਾ ਕਿ ਅਜਿਹੇ 'ਚ ਦੇਖਣਾ ਹੋਵੇਗਾ ਕਿ ਅਸੀਂ ਮੌਕਿਆਂ ਦਾ ਕਿੰਨਾ ਫਾਇਦਾ ਉੱਠਾ ਸਕਦੇ ਹਾਂ ਤੇ ਕਿੰਨੇ ਮੈਚ ਖੇਡ ਸਕਦੇ ਹਾਂ। ਪਿਛਲੇ ਸਾਲ ਡੋਪ ਟੈਸਟ 'ਚ ਫੇਲ ਰਹੇ ਅਲੇਕਸ ਹੇਲ ਦੇ ਵਾਰੇ 'ਚ ਉਨ੍ਹਾਂ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਟੀਮ ਦੇ ਦਰਵਾਜ਼ੇ ਉਸਦੇ ਲਈ ਖੁਲੇ ਹਨ ਪਰ ਉਸ ਨੂੰ ਪੁਰਾਣਾ ਆਤਮਵਿਸ਼ਵਾਸ ਫਿਰ ਹਾਸਲ ਕਰਨਾ ਹੋਵੇਗਾ।


Gurdeep Singh

Content Editor

Related News