ਜਰਮਨੀ ਨੇ ਯੂਰੋ 2020 ਅਭਿਆਸ ਮੈਚ ''ਚ ਲਾਤਵੀਆ ਨੂੰ 7-1 ਨਾਲ ਹਰਾਇਆ

Wednesday, Jun 09, 2021 - 12:36 AM (IST)

ਜਰਮਨੀ ਨੇ ਯੂਰੋ 2020 ਅਭਿਆਸ ਮੈਚ ''ਚ ਲਾਤਵੀਆ ਨੂੰ 7-1 ਨਾਲ ਹਰਾਇਆ

ਡੁਸੇਲਡੋਰਫ (ਜਰਮਨੀ)- ਜਰਮਨੀ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ -ਯੂਰੋ 2020 ਤੋਂ ਪਹਿਲਾਂ ਦੋਸਤਾਨਾ ਮੈਚ 'ਚ ਲਾਤਵੀਆ ਨੂੰ 7-1 ਨਾਲ ਹਰਾ ਕੇ ਆਪਣੀ ਤਿਆਰੀਆਂ ਦਾ ਠੋਸ ਸਬੂਤ ਪੇਸ਼ ਕੀਤਾ। ਜਰਮਨੀ ਨੇ ਪਹਿਲੇ ਹਾਫ 'ਚ ਪੰਜ ਗੋਲ ਕੀਤੇ, ਜਿਸ ਵਿਚ ਤਿੰਨ ਗੋਲ ਕਾਈ ਹਾਵਰਟਜ਼ ਨੇ ਕੀਤੇ। ਚੇਲਸੀ ਦੇ ਉਸਦੇ ਸਾਥੀ ਟਿਮੋ ਵਾਰਨਰ ਨੇ ਦੂਜੇ ਹਾਫ 'ਚ ਗੋਲ ਕੀਤੇ ਜਦਕਿ ਟੀਮ ਵਿਚ ਵਾਪਸੀ ਕਰਨ ਵਾਲੇ ਥਾਮਸ ਮੁਲੇਕ ਨੇ ਵੀ ਗੋਲ ਕੀਤਾ। ਲਾਤਵੀਆ ਦੀ ਟੀਮ ਦੇ ਇਕ ਮੈਂਬਰ ਦਾ ਮੈਚ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਟੈਸਟ ਪਾਜ਼ੇਟਿਵ ਆਇਆ ਸੀ। 

ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪਤਨੀ ਦੇ ਨਾਲ ਚਾਹਲ ਨੇ ਸ਼ੁਰੂ ਕੀਤਾ ਵਰਕਆਊਟ (ਵੀਡੀਓ)

PunjabKesari
ਜਰਮਨੀ ਯੂਰੋ 2020 ਦੇ ਆਪਣੇ ਪਹਿਲੇ ਮੈਚ ਵਿਚ 15 ਜੂਨ ਨੂੰ ਮਯੂਨਿਖ ਵਿਚ ਵਿਸ਼ਵ ਚੈਂਪੀਅਨ ਫਰਾਂਸ ਦਾ ਸਾਹਮਣਾ ਕਰੇਗਾ। ਜਰਮਨੀ ਇਸ ਤੋਂ ਬਾਅਦ ਗਰੁੱਪ ਐੱਫ ਵਿਚ ਪੁਰਤਗਾਲ ਅਤੇ ਹੰਗਰੀ ਨਾਲ ਭਿੜੇਗਾ। ਇਕ ਹੋਰ ਅਭਿਆਸ ਮੈਚ 'ਚ ਯੂਕ੍ਰੇਨ ਨੇ ਆਂਦਰੇ ਯਾਰਮੋਲੇਂਕੋ ਦੇ ਦੋ ਗੋਲ ਦੀ ਮਦਦ ਨਾਲ 10 ਖਿਡਾਰੀਆਂ ਦੇ ਨਾਲ ਖੇਡ ਰਹੇ ਸਾਈਪ੍ਰ੍ਸ ਨੂੰ 4-0 ਨਾਲ ਹਰਾਇਆ। 

ਇਹ ਖ਼ਬਰ ਪੜ੍ਹੋ- ਤੇਜ਼ ਰਫਤਾਰ ਨਾਲ ਵਾਹਨ ਚਲਾਉਣ ’ਤੇ ਸਿੰਗਾਪੁਰ ’ਚ ਭਾਰਤੀ ਮੂਲ ਦੇ ਅਦਾਕਾਰ ’ਤੇ ਜੁਰਮਾਨਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News