ਅੰਤਰਰਾਸ਼ਟਰੀ ਫੁੱਟਬਾਲ ਦੀ ਵਾਪਸੀ 'ਤੇ ਜਰਮਨੀ ਤੇ ਸਪੇਨ ਦਾ ਮੈਚ 1-1 ਨਾਲ ਡਰਾਅ
Saturday, Sep 05, 2020 - 12:55 AM (IST)
ਸਟੁਟਗਾਰਟ - ਸਪੇਨ ਦੇ ਡਿਫੇਂਡਰ ਗਾਯਾ ਨੇ ਇੰਜੂਰੀ ਟਾਈਮ 'ਚ ਗੋਲ ਕਰਕੇ ਯੂਰਪੀਅਨ ਫੁੱਟਬਾਲ ਮਹਾਸੰਘ ਨੇਸ਼ਨਸ ਲੀਗ ਦੇ ਪਹਿਲੇ ਮੈਚ 'ਚ ਜਰਮਨੀ ਨੂੰ 1-1 ਨਾਲ ਡਰਾਅ 'ਤੇ ਰੋਕਿਆ। ਇਹ ਪਿਛਲੇ 10 ਮਹੀਨਿਆਂ 'ਚ ਖੇਡਿਆ ਗਿਆ ਪਹਿਲਾ ਅੰਤਰਰਾਸ਼ਟਰੀ ਫੁੱਟਬਾਲ ਮੈਚ ਵੀ ਸੀ। ਕੋਵਿਡ-19 ਮਹਾਮਾਰੀ ਦੇ ਕਾਰਨ ਪਿਛਲੇ ਮਹੀਨਿਆਂ 'ਚ ਕਲੱਬ ਪੱਧਰ ਫੁੱਟਬਾਲ ਹੀ ਖੇਡਿਆ ਜਾ ਰਿਹਾ ਸੀ। ਵੇਲੈਂਸੀਆ ਦੇ ਡਿਫੇਂਡਰ ਗਾਯਾ ਨੇ ਇੰਜੂਰੀ ਟਾਈਮ ਦੇ 6ਵੇਂ ਮਿੰਟ 'ਚ ਗੋਲ ਕੀਤਾ।
ਇਸ ਤੋਂ ਪਹਿਲਾਂ ਜਰਮਨੀ ਨੂੰ ਟਿਮੋ ਵਰਨਰ ਨੇ ਬੜ੍ਹਤ ਦਿਵਾਈ। ਇਹ ਮੈਚ ਦਰਸ਼ਕਾਂ ਦੇ ਬਿਨਾਂ ਖਾਲੀ ਸਟੇਡੀਅਮ 'ਚ ਖੇਡਿਆ ਗਿਆ। ਕੋਰੋਨਾ ਵਾਇਰਸ ਮਹਾਮਰੀ ਦੇ ਫੈਲਣ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਦੀ ਵਾਪਸੀ ਹੋਈ ਹੈ ਤੇ ਇਸ਼ ਲਈ ਲੀਗ ਦੇ ਸਾਰੇ 54 ਮੈਚ ਸਖਤ ਸੁਰੱਖਿਅਤ ਨਿਯਮਾਂ ਦੇ ਵਿਚ 6 ਦਿਨ ਦੇ ਅੰਦਰ ਖੇਡੇ ਜਾਣਗੇ। ਹੋਰ ਮੈਚਾਂ 'ਚ ਉਕ੍ਰੇਨ ਨੇ ਸਵਿਟਜ਼ਰਲੈਂਡ ਨੂੰ 2-1 ਨਾਲ, ਵੇਲਸ ਨੇ ਫਿਨਲੈਂਡ ਨੂੰ 1-0 ਨਾਲ, ਰੂਸ ਨੇ ਸਰਬੀਆ ਨੂੰ 3-1 ਨਾਲ ਤੇ ਹੰਗਰੀ ਨੇ ਤੁਰਕੀ ਨੂੰ 1-0 ਨਾਲ ਹਰਾਇਆ। ਆਇਰਲੈਂਡ ਤੇ ਬੁਲਗਾਰੀਆ ਦਾ ਮੈਚ 1-1 ਨਾਲ ਬਰਾਬਰ ਰਿਹਾ।