ਟੋਕੀਓ ਓਲੰਪਿਕ ’ਚ ਜਰਮਨ ਸਾਈਕਲਿਸਟ ਕੋਰੋਨਾ ਪਾਜ਼ੇਟਿਵ

Saturday, Jul 24, 2021 - 08:29 AM (IST)

ਟੋਕੀਓ ਓਲੰਪਿਕ ’ਚ ਜਰਮਨ ਸਾਈਕਲਿਸਟ ਕੋਰੋਨਾ ਪਾਜ਼ੇਟਿਵ

ਟੋਕੀਓ— ਜਰਮਨ ਸਾਈਕਲਿਸਟ ਸਾਈਮਨ ਜੇਸ਼ਕੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਟੋਕੀਓ ਪੁਰਸ਼ਾਂ ਦੇ ਰੋਡ ਰੇਸ ਮੁਕਾਬਲੇ ਤੋਂ ਬਾਹਰ ਹੋ ਗਏ। ਜਰਮਨ ਟੀਮ ਨੇ ਕਿਹਾ ਕਿ ਜੇਸ਼ਕੇ ਸ਼ੁੱਕਰਵਾਰ ਨੂੰ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਦੇ ਨਤੀਜੇ ਦੀ ਪੁਸ਼ਟੀ ਅਗਲੇ ਦਿਨ ਕੀਤੀ ਗਈ। ਜੇਸ਼ਕੇ ਨੇ 2015 ’ਚ ਟੂਰ ਦਿ ਫਰਾਂਸ ਰੇਸ ਦਾ ਇਕ ਪੜਾਅ ਜਿੱਤਿਆ ਸੀ। ਜਰਮਨ ਰੋਡ ਰੇਸ ਟੀਮ ਓਲੰਪਿਕ ਖੇਡ ਪਿੰਡ ’ਚ ਨਹੀਂ ਸਗੋਂ ਇਕ ਹੋਟਲ ’ਚ ਰਹਿ ਰਹੀ ਸੀ। ਜੇਸ਼ਕੇ ਨੇ ਕਿਹਾ ਕਿ ਉਹ ਪੂਰੇ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਸਰੀਰਕ ਤੌਰ ’ਤੇ ਠੀਕ ਹਾਂ ਪਰ ਭਾਵਨਾਤਮਕ ਤੌਰ ’ਤੇ ਮੇਰੇ ਲਈ ਬਹੁਤ ਖ਼ਰਾਬ ਦਿਨ ਹੈ।
 


author

Tarsem Singh

Content Editor

Related News