ਖਾਲੀ ਸਟੇਡੀਅਮ 'ਚ ਇਸ ਤਰੀਕ ਨੂੰ ਖੇਡਿਆ ਜਾਵੇਗਾ ਜਰਮਨ ਕੱਪ ਦਾ ਫਾਈਨਲ

Thursday, May 14, 2020 - 02:32 PM (IST)

ਖਾਲੀ ਸਟੇਡੀਅਮ 'ਚ ਇਸ ਤਰੀਕ ਨੂੰ ਖੇਡਿਆ ਜਾਵੇਗਾ ਜਰਮਨ ਕੱਪ ਦਾ ਫਾਈਨਲ

ਸਪੋਰਟਸ ਡੈਸਕ— ਜਰਮਨ ਕੱਪ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਹੁਣ ਚਾਰ ਜੁਲਾਈ ਨੂੰ ਖਾਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲਾਂ ਇਹ ਮੈਚ 23 ਮਈ ਨੂੰ ਹੋਣਾ ਸੀ। ਜਰਮਨ ਫੁੱਟਬਾਲ ਸੰਘ (ਡੀ. ਐੱਫ. ਬੀ) ਨੇ ਕਿਹਾ ਕਿ ਸੈਮੀਫਾਈਨਲ 9 ਅਤੇ 10 ਜੂਨ ਨੂੰ ਹੋਣਗੇ। ਇਨ੍ਹਾਂ 'ਚ ਮੌਜੂਦਾ ਚੈਂਪੀਅਨ ਬਾਇਰਨ ਮਿਊਨਿਖ ਆਪਣੇ ਮੈਦਾਨ 'ਤੇ ਇੰਟਰੈਕਟ ਫਰੈਂਕਫਰਟ ਨਾਲ ਭਿੜੇਗਾ ਜਦੋਂ ਕਿ ਬਾਇਰ ਲੀਵਰਕੁਸੇਨ ਦਾ ਮੁਕਾਬਲਾ ਸਾਰਬਰੂਸਕੇਨ ਨਾਲ ਹੋਵੇਗਾ।PunjabKesari

ਡੀ. ਐੱਫ. ਬੀ.  ਦੇ ਪ੍ਰਧਾਨ ਫ੍ਰਿਟਜ ਕੇਲਰ ਨੇ ਹਾਲਾਂਕਿ ਕਿਹਾ ਕਿ ਮੈਚਾਂ ਦੇ ਇਨਾਂ ਪ੍ਰੋਗਰਾਮਾਂ ਨੂੰ ਅਜੇ ਏਂਜੇਲਾ ਮਰਕਲ ਸਰਕਾਰ ਤੋਂ ਮਨਜ਼ਰੀ ਮਿਲਣੀ ਬਾਕੀ ਹੈ। ਬੁੰਦੇਸਲੀਗਾ ਸ਼ਨੀਵਾਰ ਨੂੰ ਸ਼ੁਰੂ ਹੋਵੇਗਾ। ਇਹ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਵਾਪਸੀ ਕਰਨ ਵਾਲੀ ਪਹਿਲੀ ਸਿਖਰ ਯੂਰਪੀ ਲੀਗ ਹੋਵੇਗੀ। ਜਰਮਨੀ 'ਚ ਇਸ ਮਹਾਮਾਰੀ ਦੇ ਕਾਰਨ 7,500 ਲੋਕਾਂ ਦੀ ਜਾਨ ਗਈ ਹੈ।


author

Davinder Singh

Content Editor

Related News