ਰੋਨਾਲਡੋ ਨਾਲ ਵਿਆਹ ''ਤੇ ਜਾਰਜੀਨਾ ਨੇ ਤੋੜੀ ਚੁੱਪੀ, ਫਰਵਰੀ ''ਚ ਬਣਨਾ ਚਾਹਾਂਗੀ ਦੁਲਹਨ
Saturday, Apr 06, 2019 - 07:53 PM (IST)

ਜਲੰਧਰ : ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਿਟਆਨੋ ਰੋਨਾਲਡੋ ਤੇ ਉਸਦੀ ਗਰਲਫ੍ਰੈਂਡ ਜਾਰਜੀਨਾ ਰੋਡ੍ਰਿਗਜ ਇਨ੍ਹਾਂ ਦਿਨਾਂ ਵਿਚ ਖੂਬਸੂਰਤ ਜ਼ਿੰਦਗੀ ਬਤੀਤ ਕਰਨ ਵਿਚ ਰੁੱਝੇ ਹੋਏ ਹਨ। ਜਾਰਜੀਨਾ ਨੇ ਬੀਤੇ ਦਿਨੀਂ ਰੋਨਾਲਡੋ ਨਾਲਆਪਣੀ ਜ਼ਿੰਦਗੀ 'ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਰੋਨਾਲਡੋ ਨੂੰ ਜਦੋਂ ਉਸ ਨੇ ਪਹਿਲੀ ਵਾਰ ਦੇਖਿਆ ਸੀ ਤਾਂ ਉਸ ਨਾਲ ਉਹ ਪਹਿਲੀ ਨਜ਼ਰਾਂ ਹੀ ਪਿਆਰ ਕਰ ਬੈਠੀ ਸੀ। ਜਾਰਜੀਨਾ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਰੋਨਾਲਡੋ ਨੂੰ ਗੁੱਚੀ ਦੇ ਸ਼ੋਅ ਰੂਮ ਵਿਚ ਦੇਖਿਆ ਸੀ, ਜਿੱਥੇ ਉਹ ਸੇਲਸ ਗਰਲਜ਼ ਦੇ ਤੌਰ 'ਤੇ ਕੰਮ ਕਰਦੀ ਸੀ। ਇਸ ਤੋਂ ਬਾਅਦ ਅਸੀਂ ਇਕ ਹੋਰ ਇਵੈਂਟ ਦੌਰਾਨ ਮਿਲੇ। ਉੱਥੇ ਸਾਨੂੰ ਇਕੱਠਿਆਂ ਬੈਠ ਕੇ ਸਕੂਨ ਦੇ ਮਾਹੌਲ ਵਿਚ ਗੱਲ ਕਰਨ ਦਾ ਮੌਕਾ ਮਿਲਿਆ। ਇੱਥੇ ਸਾਨੂੰ ਪਹਿਲੀ ਨਜ਼ਰਾਂ ਹੀ ਪਿਆਰ ਹੋ ਗਿਆ ਸੀ।
ਜਾਰਜੀਨਾ ਨੇ ਸਪੈਨਿਸ਼ ਪੱਤ੍ਰਿਕਾ 'ਹੋਲਾ' ਨਾਲ ਹੋਈ ਇਕ ਗੱਲਬਾਤ ਵਿਚ ਕਿਹਾ ਕਿ ਉਹ ਆਗਾਮੀ ਫਰਵਰੀ ਵਿਚ ਫੁੱਟਬਾਲ ਸਟਾਰ ਦੀ ਪਤਨੀ ਬਣਨਾ ਪਸੰਦ ਕਰੇਗੀ ਪਰ ਇਸ ਦੌਰਾਨ ਉਸ ਨੂੰ ਉਨ੍ਹਾਂ ਅਫਵਾਹਾਂ 'ਤੇ ਵੀ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੋਵਾਂ ਦੀ ਮੰਗਣੀ ਹੋ ਚੁੱਕੀ ਹੈ। ਜਾਰਜੀਨਾ ਨੇ ਰੋਨਾਲਡੋ ਨਾਲ ਆਪਣੀ ਬੀਤੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਇਹ ਯਾਦ ਕੀਤਾ ਕਿ ਕਿਵੇਂ ਉਹ ਸਵੇਰੇ ਬੱਚਿਆਂ ਨੂੰ ਜਗਾਉਂਦੀ ਹੈ। ਉਨ੍ਹਾਂ ਨਾਲ ਖੇਡਣਾ, ਨਾਸ਼ਤਾ ਕਰਨਾ ਤੇ ਫਿਰ ਦੁਪਹਿਰ ਦਾ ਭੋਜਨ ਤਿਆਰ ਕਰਦੀ ਹੈ। ਕਦੇ-ਕਦੇ ਉਹ ਇਕੱਠੇ ਦੁਪਹਿਰ ਨੂੰ ਰੈਸਟ ਵੀ ਕਰਦੇ ਹਨ। ਜਿਮ ਵਿਚ ਦਿਨ ਬਿਤਾਉਂਦੇ ਹਨ। ਫਿਰ ਰਾਤ ਨੂੰ ਰੋਨਲਾਡੋ ਦੇ ਨਾਲ ਟੀ. ਵੀ. ਦੇਖਣ ਦੇ ਮਜੇ 'ਤੇ ਵੀ ਗੱਲ ਕੀਤੀ।