ਕੋਹਲੀ ਦੇ ਸੰਨਿਆਸ ਨੂੰ ਲੈ ਕੇ ਗੇਲ ਨੇ ਕਰ ਦਿੱਤੀ ਭਵਿੱਖਬਾਣੀ, ਆਖ ਦਿੱਤੀ ਇਹ ਗੱਲ
Saturday, Jul 01, 2023 - 11:30 AM (IST)
ਸਪੋਰਟਸ ਡੈਸਕ- ਭਾਰਤੀ ਟੀਮ ਨੂੰ ਆਖ਼ਰੀ ਵਿਸ਼ਵ ਕੱਪ ਜਿੱਤੇ ਹੋਏ 12 ਸਾਲ ਹੋ ਗਏ ਹਨ ਅਤੇ ਭਾਰਤ ਦੇ ਕੋਲ ਹੁਣ ਇਕ ਫਿਰ ਤੋਂ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਇਸ ਸਾਲ ਅਕਤੂਬਰ-ਨਵੰਬਰ ਮਹੀਨੇ 'ਚ ਵਨ ਡੇ ਵਿਸ਼ਵ ਕੱਪ ਭਾਰਤ 'ਚ ਖੇਡਿਆ ਜਾਣਾ ਹੈ ਅਤੇ ਭਾਰਤ ਦੇ ਕੋਲ ਵਿਸ਼ਵ ਕੱਪ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦਾ ਇਕ ਚੰਗਾ ਮੌਕਾ ਹੈ। ਭਾਰਤ ਨੇ ਆਪਣਾ ਆਖ਼ਰੀ ਵਨ ਡੇ ਵਿਸ਼ਵ ਕੱਪ 2011 ਨੂੰ ਜਿੱਤਿਆ ਸੀ ਅਤੇ ਉਹ ਟੂਰਨਾਮੈਂਟ ਵੀ ਭਾਰਤ 'ਚ ਖੇਡਿਆ ਗਿਆ ਸੀ। ਵਿਸ਼ਵ ਕੱਪ 2011 'ਚ ਵਿਰਾਟ ਕੋਹਲੀ ਭਾਰਤੀ ਟੀਮ ਦਾ ਹਿੱਸਾ ਸਨ ਅਤੇ ਉਹ ਉਸ ਟੀਮ ਦੇ ਇਕਮਾਤਰ ਸਰਗਰਮ ਮੈਂਬਰ ਹੋਣਗੇ ਜੋ ਵਿਸ਼ਵ ਕੱਪ 2023 'ਚ ਵੀ ਖੇਡਣਗੇ। ਹਾਲਾਂਕਿ ਕੋਹਲੀ ਉਸ ਸਮੇਂ 23 ਸਾਲ ਦੇ ਸਨ ਅਤੇ ਹੁਣ ਉਨ੍ਹਾਂ ਦੀ ਉਮਰ 34 ਸਾਲ ਹੋ ਚੁੱਕੀ ਹੈ ਅਤੇ ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੋਹਲੀ ਦਾ ਇਹ ਆਖ਼ਰੀ ਵਨ ਡੇ ਵਿਸ਼ਵ ਕੱਪ ਹੋਵੇਗਾ, ਪਰ ਇਨ੍ਹਾਂ ਅੰਦਾਜ਼ਿਆਂ ਦੌਰਾਨ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਕ੍ਰਿਸ ਗੇਲ ਨੇ ਕੋਹਲੀ ਨੂੰ ਲੈ ਕੇ ਇਕ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ
ਕੋਹਲੀ ਇਸ ਸਾਲ ਆਪਣਾ ਚੌਥਾ ਵਨ ਡੇ ਵਿਸ਼ਵ ਕੱਪ ਖੇਡਣ ਜਾ ਰਹੇ ਹਨ ਅਤੇ ਗੇਲ ਨੂੰ ਲੱਗਦਾ ਹੈ ਕਿ ਇਹ ਦਿੱਗਜ਼ ਭਾਰਤੀ ਬੱਲੇਬਾਜ਼ ਅਜੇ ਇਕ ਹੋਰ ਵਿਸ਼ਵ ਕੱਪ ਖੇਡ ਸਕਦੇ ਹਨ। ਗੇਲ ਨੇ ਕਿਹਾ ਕਿ ਕੋਹਲੀ ਹੁਣ ਇਕ ਹੋਰ ਵਿਸ਼ਵ ਕੱਪ ਖੇਡ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਵਿਸ਼ਵ ਕੱਪ 2023 ਉਨ੍ਹਾਂ ਦਾ ਆਖ਼ਰੀ ਵਿਸ਼ਵ ਕੱਪ ਹੋਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਵਿਸ਼ਵ ਕੱਪ 2023 'ਚ ਭਾਰਤ ਜਿੱਤ ਦਾ ਪ੍ਰਬਲ ਦਾਅਵੇਦਾਰ ਹੈ, ਖ਼ਾਸ ਕਰਕੇ ਉਹ ਜਦੋਂ ਘਰ 'ਚ ਖੇਡਦੇ ਹਨ।
ਇਹ ਵੀ ਪੜ੍ਹੋ: ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ 'ਚ, ਇਸ ਲੀਗ 'ਚ ਮਚਾਉਣਗੇ ਧੂਮ
ਕ੍ਰਿਸ ਗੇਲ ਨੇ ਅੱਗੇ ਕਿਹਾ, ਭਾਰਤ ਇਸ ਵਾਰ ਵਿਸ਼ਵ ਕੱਪ ਦੇ ਲਈ ਪਸੰਦੀਦਾ ਹਨ, ਉਹ ਘਰ 'ਚ ਖੇਡ ਰਹੇ ਹਨ ਇਸ ਲਈ ਇਹ ਵਿਸ਼ਵ ਕੱਪ ਬਹੁਤ ਦਿਲਚਸਪ ਹੋਣ ਵਾਲਾ ਹੈ। ਮੈਂ ਵਿਸ਼ਵ ਕੱਪ 2023 ਲਈ ਚੁਣੇ ਜਾਣ ਵਾਲੀ ਭਾਰਤੀ ਟੀਮ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਬਹੁਤ ਸਾਰੇ ਲੋਕ ਟੀਮ 'ਚ ਐਂਟਰੀ ਲਈ ਦਰਵਾਜ਼ਾ ਖੜਕਾ ਰਹੇ ਹਨ। ਭਾਰਤ ਘਰੇਲੂ ਮੈਦਾਨ 'ਤੇ ਹਮੇਸ਼ਾ ਪਸੰਦੀਦਾ ਹੋਣਗੇ ਅਤੇ ਇਸ ਲਈ ਭਾਰਤੀ ਟੀਮ 'ਤੇ ਦਬਾਅ ਵੀ ਹੋਵੇਗਾ।
ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।