'ਯੂਨੀਵਰਸ ਬੌਸ' ਗੇਲ ਨੇ ਕੀਤਾ ਸੰਨਿਆਸ ਦਾ ਐਲਾਨ, ਭਾਰਤ ਖਿਲਾਫ ਖੇਡੇਗਾ ਆਖਰੀ ਸੀਰੀਜ਼

06/26/2019 5:48:51 PM

ਮੈਨਚੈਸਟਰ : ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਅਗਸਤ-ਸਤੰਬਰ ਵਿਚ ਭਾਰਤ ਖਿਲਾਫ ਹੋਣ ਵਾਲੀ ਘਰੇਲੂ ਵਨ ਡੇ ਸੀਰੀਜ਼ ਅਤੇ ਟੈਸਟ ਸੀਰੀਜ਼ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਗੇਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਮੌਜੂਦਾ ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈ ਲਵੇਗਾ ਪਰ ਭਾਰਤ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਨੇ ਕਿਹਾ ਕਿ ਉਸਨੇ ਮਨ ਬਦਲ ਲਿਆ ਹੈ। ਗੇਲ ਨੇ ਕਿਹਾ, ''ਅਜੇ ਇਹ ਖਤਮ ਨਹੀਂ ਹੋਇਆ ਹੈ। ਅਜੇ ਮੈਨੂੰ ਕੁਝ ਹੋਰ ਮੈਚ ਖੇਡਣੇ ਹਨ। ਸ਼ਾਇਦ ਇਕ ਸੀਰੀਜ਼ ਹੋਰ ਖੇਡ ਸਕਦਾ ਹਾਂ। ਕੌਣ ਜਾਣਦਾ ਹੈ ਕਿ, ਕੀ ਪਤਾ ਅਜਿਹਾ ਹੋ ਜਾਵੇ। ਮੇਰੀ ਇਰਾਦਾ ਵਰਲਡ ਕੱਪ ਦੇ ਬਾਅਦ ਦਾ ਸੀ। ਮੈਂ ਭਾਰਤ ਖਿਲਾਫ ਇਕ ਟੈਸਟ ਮੈਚ ਵੀ ਖੇਡ ਸਕਦਾ ਹਾਂ ਅਤੇ ਸ਼ਾਇਦ ਮੈਂ ਯਕੀਨੀ ਤੌਰ 'ਤੇ ਭਾਰਤ ਖਿਲਾਫ ਵਨ ਡੇ ਵੀ ਖੇਡਾਂਗਾ। ਮੈਂ ਟੀ-20 ਨਹੀਂ ਖੇਡਾਂਗਾ। ਵਰਲਡ ਕੱਪ ਤੋਂ ਬਾਅਦ ਮੇਰੀ ਇਹੀ ਯੋਜਨਾ ਹੈ।''

PunjabKesari

ਵੈਸਟਇੰਡੀਜ਼ ਦੇ ਮੀਡੀਆ ਮੈਨੇਜਰ ਫਿਲਿਪ ਸਪੂਨਰ ਨੇ ਬਾਅਦ ਵਿਚ ਸਾਫ ਕੀਤਾ ਕਿ ਗੇਲ ਰਾਸ਼ਟਰੀ ਟੀਮ ਲਈ ਆਖਰੀ ਸੀਰੀਜ਼ ਭਾਰਤ ਖਿਲਾਫ ਖੇਡੇਗਾ। ਸਪੂਨਰ ਨੇ ਮੀਡੀਆ ਨੂੰ ਕਿਹਾ, ''ਹਾਂ ਕ੍ਰਿਸ ਗੇਲ ਆਪਣੀ ਆਖਰੀ ਸੀਰੀਜ਼ ਭਾਰਤ ਖਿਲਾਫ ਖੇਡੇਗਾ।'' ਭਾਰਤ ਦੇ ਵੈਸਟਇੰਡੀਜ਼ ਦੌਰੇ ਵਿਚ 3 ਟੀ-20 ਕੌਮਾਂਤਰੀ, 3 ਵਨਡੇ ਅਤੇ 2 ਟੈਸਟ ਮੈਚ ਸ਼ਾਮਲ ਹਨ। ਟੀ-20 ਮੈਚਾਂ ਨਾਲ ਭਾਰਤ ਦੌਰੇ ਦੀ ਸ਼ੁਰੂਆਤ 3 ਅਗਸਤ ਤੋਂ ਕਰੇਗਾ, ਜਿਸ ਤੋਂ ਬਾਅਦ 8 ਅਗਸਤ ਤੋਂ ਅਤੇ ਫਿਰ ਟੈਸਟ ਮੈਚ 22 ਅਗਸਤ ਤੋਂ 3 ਸਤੰਬਰ ਤੱਕ ਖੇਡੇ ਜਾਣਗੇ। ਗੇਲ 103 ਟੈਸਟ ਮੈਚਾਂ ਵਿਚ 42.19 ਦੀ ਔਸਤ ਨਾਲ 7215 ਦੌੜਾਂ ਜਦਕਿ 294 ਵਨ ਡੇ ਵਿਚ 10345 ਦੌੜਾਂ ਬਣਾ ਚੁੱਕਾ ਹੈ। ਟੀ-20 ਵਿਚ ਉਸ ਨੇ 58 ਮੈਚ ਖੇਡ ਕੇ 1527 ਦੌੜਾਂ ਬਣਾਈਆਂ ਹਨ।

PunjabKesari


Related News