ਇਸ ਕਾਰਨ ਵਿਰਾਟ ਦੀ ਕਪਤਾਨੀ ’ਚ ਲਗਾਤਾਰ ਜਿੱਤ ਰਹੀ ਟੀਮ ਇੰਡੀਆ : ਗਾਵਸਕਰ

Monday, Mar 29, 2021 - 05:49 PM (IST)

ਇਸ ਕਾਰਨ ਵਿਰਾਟ ਦੀ ਕਪਤਾਨੀ ’ਚ ਲਗਾਤਾਰ ਜਿੱਤ ਰਹੀ ਟੀਮ ਇੰਡੀਆ : ਗਾਵਸਕਰ

ਸਪੋਰਟਸ ਡੈਸਕ : ਵਿਰਾਟ ਕੋਹਲੀ ਦੀ ਕਪਤਾਨੀ ’ਚ ਭਾਰਤੀ ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ਦਾ ਸਿਹਰਾ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਸ਼ਾਨਦਾਰ ਟੀਮ ਦੇ ਸਿਰ ਬੰਨ੍ਹਿਆ ਹੈ। ਗਾਵਸਕਰ ਨੇ ਕਿਹਾ ਕਿ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਜ਼ਬਰਦਸਤ ਟੀਮ ਹੁੰਦੀ ਹੈ ਤਾਂ ਤੁਹਾਡਾ ਜਿੱਤ ਫੀਸਦੀ ਹਮੇਸ਼ਾ ਹੀ ਉਪਰ ਰਹਿੰਦਾ ਹੈ। ਸਾਬਕਾ ਕਪਤਾਨ ਨੇ ਕਿਹਾ ਕਿ ਵਿਰਾਟ ਦੀ ਟੀਮ ’ਚ ਕਈ ਮੈਚ ਜੇਤੂ ਹਨ, ਜੋ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ- ਕ੍ਰਿਕਟ ਦੀ ਦੁਨੀਆ ਤੋਂ ਮਿਲੀਆਂ ਪ੍ਰਸ਼ੰਸਕਾਂ ਨੂੰ ਹੋਲੀ ਦੀਆਂ ਵਧਾਈਆਂ

ਵਿਰਾਟ ਦੀ ਕਪਤਾਨੀ ’ਚ ਟੀਮ ਇੰਡੀਆ ਨੇ ਇੰਗਲੈਂਡ ਨੂੰ ਤਿੰਨਾਂ ਸਵਰੂਪਾਂ ’ਚ ਹਰਾਇਆ। ਵਨਡੇ ਸੀਰੀਜ਼ ਦੇ ਫੈਸਲਾਕੁੰਨ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਵਨਡੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।
ਸੁਨੀਲ ਗਾਵਸਕਰ ਨੇ ਇਕ ਸਪੋਰਟਸ ਚੈਨਲ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਇਕ ਕਪਤਾਨ ਹਮੇਸ਼ਾ ਹੀ ਓਨਾ ਸ਼ਾਨਦਾਰ ਹੁੰਦਾ, ਜਿੰਨੀ ਉਸ ਦੀ ਟੀਮ ਹੁੰਦੀ ਹੈ ਅਤੇ ਉਸ ਤੋਂ ਕੋਲ ਇਕ ਸ਼ਾਨਦਾਰ ਟੀਮ ਮੌਜੂਦ ਹੈ।

ਇਹ ਵੀ ਪੜ੍ਹੋ- ਟੈਸਟ ਕ੍ਰਿਕਟ ਮੇਰੀ ਪਹਿਲ, ਜਲਦ ਵਾਪਸੀ ਕਰਾਂਗਾ : ਭੁਵਨੇਸ਼ਵਰ

ਉਸ ਕੋਲ ਕਈ ਸ਼ਾਨਦਾਰ ਸਲਾਮੀ ਬੱਲੇਬਾਜ਼ ਅਤੇ ਕਾਫੀ ਵਧੀਆ ਮਿਡਲ ਆਰਡਰ ਹੈ। ਉਸ ਕੋਲ ਧਾਕੜ ਗੇਂਦਬਾਜ਼ ਹਨ, ਜੋ ਕਾਫੀ ਵੈਰੀਏਸ਼ਨ ਨਾਲ ਗੇਂਦਬਾਜ਼ੀ ਕਰ ਸਕਦੇ ਹਨ। ਉਸ ਕੋਲ ਬਹੁਤ ਵਧੀਆ ਫੀਲਡਿੰਗ ਯੂਨਿਟ ਹੈ। ਇਕ ਵਿਕਟਕੀਪਰ ਮੌਜੂਦ ਹੈ, ਜੋ ਬਹੁਤ ਵਧੀਆ ਖੇਡ ਰਿਹਾ ਹੈ। ਟੀਮ ਇੰਡੀਆ ਕੋਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਸ਼ਾਨਦਾਰ ਸੰਤੁਲਨ ਹੈ। ਇਹੀ ਕਾਰਨ ਹੈ ਕਿ ਭਾਰਤੀ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

 


author

Anuradha

Content Editor

Related News