IND vs AUS: ਸ਼ਰਮਨਾਕ ਹਾਰ ਦੇ ਬਾਅਦ ਗੰਭੀਰ ਨੇ ਵਿਰਾਟ ਦੀ ਕਪਤਾਨੀ 'ਤੇ ਉਠਾਏ ਸਵਾਲ
Monday, Nov 30, 2020 - 01:45 PM (IST)
ਸਪੋਰਟਸ ਡੈਸਕ— ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਮੇਜ਼ਬਾਨ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਹਿਲਾ ਮੈਚ 66 ਤੇ ਦੂਜਾ ਮੈਚ 51 ਦੌੜਾਂ ਨਾਲ ਗੁਆਇਆ। ਲਗਾਤਾਰ ਦੋ ਵੱਡੀਆਂ ਹਾਰ ਦੇ ਬਾਅਦ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ ਉਠਣ ਲੱਗੇ ਹਨ। ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਤਾਂ ਇਹ ਤਕ ਕਹਿ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਕਪਤਾਨੀ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ।
ਇਹ ਵੀ ਪੜ੍ਹੋ :IND vs AUS 2nd ODI : ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਸੀਰੀਜ਼ ਗੁਆਉਣ ਦਾ ਕਾਰਨ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੰਭੀਰ ਨੇ ਕੋਹਲੀ ਦੀ ਰਣਨੀਤੀ ਦੀ ਕਾਫ਼ੀ ਆਲੋਚਨਾ ਕੀਤੀ। ਦਰਅਸਲ ਕੋਹਲੀ ਨੇ ਪਾਵਰਪਲੇਅ 'ਚ ਵਿਕਟ ਕੱਢਣ ਵਾਲੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਸਿਰਫ਼ ਦੋ ਓਵਰ ਹੀ ਕਰਾਏ ਸਨ। ਗੰਭੀਰ ਨੇ ਕਿਹਾ ਕਿ ਅਸੀਂ ਲਗਾਤਾਰ ਵਿਕਟ ਲੈਣ ਦੀ ਗੱਲ ਕਰ ਰਹੇ ਹਾਂ। ਪਰ ਜੇਕਰ ਤੁਸੀਂ ਆਪਣੇ ਅਹਿਮ ਗੇਂਦਬਾਜ਼ ਨੂੰ ਹੀ ਮੌਕਾ ਨਹੀਂ ਦੇਵੋਗੇ ਤਾਂ ਵਿਕਟ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਆਮ ਤੌਰ 'ਤੇ ਵਨ-ਡੇ ਕ੍ਰਿਕਟ 'ਚ 4-3-3 ਓਵਰਸ ਦੇ ਸਪੈਲ ਹੁੰਦੇ ਹਨ। 3 ਓਵਰ ਦਾ ਸਪੈਲ ਬਿਹਤਰ ਮੰਨਿਆ ਜਾਂਦਾ ਹੈ। ਕਿਸੇ ਗੇਂਦਬਾਜ਼ ਤੋਂ ਇਕ ਸਪੈਲ ਤੋਂ ਜ਼ਿਆਦਾ ਤੋਂ ਜ਼ਿਆਦਾ 4 ਓਵਰ ਕਰਾਏ ਜਾਂਦੇ ਹਨ।
ਇਹ ਵੀ ਪੜ੍ਹੋ : Aus ਤੋਂ ਮਿਲੇ ਵੱਡੇ ਟੀਚੇ ਦੇ ਬਾਅਦ ਕੋਹਲੀ ਦੀ ਕਪਤਾਨੀ 'ਤੇ ਉਠੇ ਸਵਾਲ, ਬਣਾਏ ਗਏ ਮਜ਼ੇਦਾਰ ਮੀਮਸ
ਉਨ੍ਹਾਂ ਕਿਹਾ ਕਿ ਨਵੀਂ ਗੇਂਦ ਨਾਲ ਜੇਕਰ ਤੁਸੀਂ ਸਭ ਤੋਂ ਭਰੋਸੇਮੰਦ ਤੇਜ਼ ਗੇਂਦਬਾਜ਼ ਨੂੰ 2 ਓਵਰਾਂ ਦੇ ਬਾਅਦ ਹੀ ਰੋਕ ਦਿੰਦੇ ਹੋ ਤਾਂ ਮੈਂ ਕਪਤਾਨੀ ਦੇ ਬਾਰੇ 'ਚ ਨਹੀਂ ਸਮਝ ਸਕਦਾ ਤੇ ਸ਼ਾਇਦ ਉਸ ਕਪਤਾਨੀ ਦੇ ਬਾਰੇ 'ਚ ਵੀ ਨਹੀਂ ਸਮਝ ਸਕਦਾ। ਉਨ੍ਹਾਂ ਕਿਹਾ ਕਿ ਇਹ ਟੀ-20 ਕ੍ਰਿਕਟ ਨਹੀਂ ਹੈ। ਭਾਰਤ ਨੂੰ ਹਾਰ ਮਿਲੀ ਹੈ, ਕਿਉਂਕਿ ਕਪਤਾਨੀ ਖ਼ਰਾਬ ਸੀ।