ਗੌਤਮ ਗੰਭੀਰ ਦੇ ਘਰ ਦਿੱਤੀ ਕੋਰੋਨਾ ਨੇ ਦਸਤਕ, ਖ਼ੁਦ ਨੂੰ ਕੀਤਾ ਇਕਾਂਤਵਾਸ
Friday, Nov 06, 2020 - 01:39 PM (IST)
ਨਵੀਂ ਦਿੱਲੀ : ਦਿੱਲੀ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦਰਮਿਆਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਘਰ ਵਿਚ ਕੋਵਿਡ-19 ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਗੌਤਮ ਗੰਭੀਰ ਨੇ ਟਵੀਟ ਕਰਕੇ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨਾ ਆਉਣ ਤੋਂ ਨਾਰਾਜ਼ ਕ੍ਰਿਕਟਰ ਹਰਭਜਨ ਸਿੰਘ, ਸੋਸ਼ਲ ਮੀਡੀਆ 'ਤੇ ਸ਼ਰੇਆਮ ਆਖੀ ਇਹ ਗੱਲ
ਗੌਤਮ ਗੰਭੀਰ ਨੇ ਇਸ ਦੇ ਬਾਅਦ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਇਰਸ ਨੇ ਉਨ੍ਹਾਂ ਦੇ ਘਰ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਨੂੰ ਘਰ ਦੇ ਦੂਜੇ ਮੈਬਰਾਂ ਤੋਂ ਇਕਾਂਤਵਾਸ ਕਰ ਲਿਆ ਹੈ। ਗੰਭੀਰ ਨੇ ਆਪਣਾ ਵੀ ਕੋਵਿਡ-19 ਟੈਸਟ ਕਰਵਾ ਲਿਆ ਹੈ, ਹਾਲਾਂਕਿ ਉਨ੍ਹਾਂ ਦੇ ਟੈਸਟ ਦਾ ਨਤੀਜਾ ਅਜੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਜਨਮਦਿਨ 'ਤੇ ਰੋਮਾਂਟਿਕ ਹੋਈ ਅਨੁਸ਼ਕਾ ਸ਼ਰਮਾ, ਸਾਂਝੀਆਂ ਕੀਤੀਆਂ ਤਸਵੀਰਾਂ
ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਕਿਹਾ, 'ਘਰ ਵਿਚ ਕੋਰੋਨਾ ਵਾਇਰਸ ਕੇਸ ਹੋਣ ਕਾਰਨ ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਆਪਣੇ ਕੋਵਿਡ-19 ਟੈਸਟ ਦੇ ਨਤੀਜੇ ਦਾ ਇੰਤਜਾਰ ਕਰ ਰਿਹਾ ਹਾਂ। ਮੈਂ ਸਭ ਤੋਂ ਅਪੀਲ ਕਰਦਾ ਹਾਂ ਕਿ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਇਸ ਨੂੰ ਹਲਕੇ ਵਿਚ ਨਾ ਲਓ। ਸੁਰੱਖਿਅਤ ਰਹੋ।' ਗੰਭੀਰ ਨੇ ਨਾਲ ਹੀ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੌਕੰਨਾ ਰਹਿਣ ਲਈ ਕਿਹਾ ਹੈ।