Team India ਦੀ ਜਿੱਤ ਦੀ ਖੁਸ਼ੀ 'ਚ ਸਿੱਧੂ ਨੇ ਪਾਇਆ ਭੰਗੜਾ, ਖੂਬ ਵਾਇਰਲ ਹੋ ਰਹੀ ਵੀਡੀਓ
Monday, Mar 10, 2025 - 08:50 PM (IST)

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਟੀਮ ਇੰਡੀਆ ਨੇ ਨਾਂ ਹੋਣ 'ਤੇ ਪੂਰਾ ਦੇਸ਼ ਜਨਸ਼ਨ ਮਨਾ ਰਿਹਾ ਹੈ। ਸਟੇਡੀਅਮ 'ਚ ਵੀ ਜੇਤੂ ਖਿਡਾਰੀਆਂ ਨੇ ਸ਼ਾਨਦਾਰ ਸੈਲੀਬ੍ਰੇਸ਼ਨ ਮਨਾਇਆ। ਇਸ ਦੌਰਾਨ ਸਾਬਕਾ ਖਿਡਾਰੀ ਸੁਨੀਲ ਗਾਵਸਕਰ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਕਈ ਖਿਡਾਰੀਆਂ ਨੂੰ ਭੰਗੜਾ ਪਾਉਂਦੇ ਹੋਏ ਦੇਖਿਆ ਗਿਆ।
ਇਸ ਵੀਡੀਓ 'ਚ ਸਿੱਧੂ ਅਤੇ ਗੌਤਮ ਗੰਭੀਰ ਦੇ ਨਾਲ-ਨਾਲ ਕੁਮੈਂਟੇਟਰ ਅਤੇ ਟੀਮ ਇੰਡੀਆ ਦੇ ਸਾਬਕਾ ਖਿਡਾਰੀ ਆਕਾਸ਼ ਚੌਪੜਾ ਵੀ ਨਜ਼ਰ ਆ ਰਹੇ ਹਨ। ਤੁਸੀਂ ਦੇਖ ਸਕਦੇ ਹੋ ਸਿੱਧੂ ਕਿਵੇਂ ਹੈੱਡ ਕੋਚ ਨੂੰ ਫੜ ਕੇ ਭੰਗੜਾ ਪੁਆਉਂਦੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਹਾਰਦਿਕ ਪੰਡਯਾ ਨਾਲ ਵੀ ਭੰਗੜਾ ਪਾਇਆ। ਉਨ੍ਹਾਂ ਨੂੰ ਪੰਜਾਬੀ ਗਾਣੇ 'ਸੌਦਾ ਖਰਾ-ਖਰਾ' 'ਤੇ ਪੰਘੜਾ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਦੌਰਾਨ ਸਿੱਧੂ ਨੇ ਗੌਤਮ ਗੰਭੀਰ ਨੂੰ ਟੀਮ ਇੰਡੀਆ ਦੀ ਜਿੱਤ ਲਈ ਵਧਾਈ ਦਿੰਦੇ ਹੋਏ ਭੰਗੜਾ ਪਾਉਣ ਲਈ ਕਿਹਾ। ਵੀਡੀਓ 'ਚ ਗੌਤਮ ਗੰਭੀਰ ਨੇ ਸਿੱਧੂ ਦੀ ਤਰਜ 'ਤੇ ਇਕ ਸ਼ਾਇਰੀ ਵੀ ਸੁਣਾਉਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।