ਕੋਹਲੀ ਦੇ ਪਰ ਕੱਟਣ ਦੀ ਲੋੜ : ਗੌਤਮ ਗੰਭੀਰ

12/12/2018 1:38:10 PM

ਨਵੀਂ ਦਿੱਲੀ— ਗੌਤਮ ਗੰਭੀਰ ਨੇ ਕੁੰਬਲੇ ਨੂੰ ਕੋਚ ਪਦ ਤੋਂ ਹਟਾਉਣ ਦੇ ਮੁੱਦੇ 'ਤੇ ਆਪਣੀ ਰਾਏ ਰੱਖੀ ਹੈ, ਉਨ੍ਹਾਂ ਨੇ ਇਕ ਇੰਟਰਵਿਊ 'ਤ ਕਿਹਾ ਕਿ ਉਨ੍ਹਾਂ ਨੇ ਕੁੰਬਲੇ ਨੂੰ ਹਟਾਉਣ ਦੇ ਮੁੱਦੇ 'ਤੇ ਬੀ.ਸੀ.ਸੀ.ਆਈ ਅਤੇ ਵਿਰਾਟ ਕੋਹਲੀ  ਦੀ ਭੂਮਿਕਾ 'ਤੇ ਸਵਾਲ ਖੜੇ ਕੀਤੇ। ਉਨ੍ਹਾਂ ਮੁਤਾਬਕ ਅਨਿਲ ਕੁੰਬਲੇ ਨੂੰ ਹਟਾਉਣ ਭਾਰਤੀ ਕ੍ਰਿਕਟ ਦੀ ਸਭ ਤੋਂ ਵੱਡੀ ਬਦਕਿਸਮਤੀ ਵਾਲੀ ਘਟਨਾ ਸੀ, ਜਿਸ ਨਾਲ ਟੀਮ ਇੰਡੀਆ ਨੂੰ ਵੱਡਾ ਨੁਕਸਾਨ ਹੋਇਆ ਹੈ।

'ਕੁੰਬਲੇ ਨੂੰ ਹਟਾਉਣਾ ਸਭ ਤੋਂ ਬਦਕਿਸਮਤੀ ਵਾਲੀ ਘਟਨਾ'
ਗੌਤਮ ਗੰਭੀਰ ਤੋਂ ਜਦੋਂ ਪੁੱਛਿਆ ਗਿਆ ਕਿ ਅਨਿਲ ਕੁੰਬਲੇ ਨੂੰ ਜਿਸ ਤਰ੍ਹਾਂ ਨਾਲ ਕੋਚ ਪਦ ਤੋਂ ਹਟਾਇਆ ਗਿਆ ਤੁਸੀਂ ਨਰਾਸ਼ ਕਿਉਂ ਹੋਏ। ਗੰਭੀਰ ਨੇ ਇਸ ਸਵਾਲ 'ਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਬੱਲੇਬਾਜ਼ਾਂ ਤੋਂ ਕਿੰਨੀਆਂ ਵੀ ਦੌੜਾਂ ਬਣਾ ਲਓ, ਪਰ ਹਿੰਦੂਸਤਾਨ ਦੇ ਇਤਿਹਾਸ 'ਚ ਜੇਕਰ ਕੋਈ ਸਭ ਤੋਂ ਵੱਡਾ ਮੈਚ ਵਿਨਰ ਹੋਇਆ ਤਾਂ ਅਨਿਲ ਕੁੰਬਲੇ ਹੈ। ਜਿੰਨੇ ਉਨ੍ਹਾਂ ਨੇ ਮੈਚ ਜਿਤਾਏ  ਅਤੇ ਜਿੰਨੇ ਉਨ੍ਹਾਂ ਨੇ ਰਿਕਾਰਡ ਬਣਾਏ ਅਤੇ ਇਸਦੇ ਬਾਵਜੂਦ ਤੁਸੀਂ ਉਨ੍ਹਾਂ ਨਾਲ ਅਜਿਹਾ ਵਿਵਹਾਰ ਕਰਦੇ ਹੋ ਤਾਂ ਇਹ ਬੀ.ਸੀ.ਸੀ.ਆਈ. ਦੀ ਸਭ ਤੋਂ ਵੱਡੀ ਹਾਰ ਹੈ। ਕੁੰਬਲੇ ਨੂੰ ਹਟਾਉਣ 'ਤੇ ਬੀ.ਸੀ.ਸੀ.ਆਈ. ਨੂੰ ਖੁਸ਼ ਹੋਣਾ ਚਾਹੀਦਾ ਸੀ।'

-ਕਪਤਾਨ ਨੂੰ ਇੰਨੀ ਤਾਕਤ ਦੇਣਾ ਗਲਤ
ਗੰਭੀਰ ਨੂੰ ਸਵਾਲ ਪੁੱਛਿਆ ਗਿਆ ਕਿ ਵਿਰਾਟ ਕੋਹਲੀ ਦੀ ਕੁੰਬਲੇ ਨਾਲ ਬਣੀ ਨਹੀਂ, ਤੁਹਾਨੂੰ ਕੀ ਲੱਗਦਾ ਹੈ ਕਿ ਕਿਸੇ ਵੀ ਕਪਤਾਨ ਨੂੰ ਇੰਨੀ ਤਾਕਤ ਦੇਣਾ ਕਿੰਨਾ ਸਹੀ ਹੈ? ਇਸ 'ਤੇ ਗੌਤਮ ਨੇ ਕਿਹਾ,' ਕਿਸੇ ਵੀ ਕਪਤਾਨ ਨੂੰ ਇੰਨੀ ਤਾਕਤ ਦੇਣਾ ਸਹੀ ਨਹੀਂ ਰਹਿੰਦਾ। ਟੀਮ ਸਪੋਰਟ 'ਚ ਤੁਸੀਂ ਸਭ ਨਾਲ ਮਿਲਕੇ ਚੱਲਦੇ ਹੋ। ਮੈਂ ਵੀ 7 ਸਾਲ ਤੱਕ ਕੇ.ਕੇ.ਆਰ. ਦੀ ਕਪਤਾਨੀ ਕੀਤੀ ਹੈ, ਮੈਂ ਵੀ ਫੈਸਲੇ ਲਏ ਹਨ ਕਿ ਕਿਸਨੂੰ ਕੋਚ ਬਣਨਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ, ਪਰ ਇਕ ਤਰੀਕਾ ਹੁੰਦਾ ਹੈ, ਇਕ ਸਹੀ ਕਾਰਨ ਹੁੰਦਾ ਹੈ ਕਿ ਤੁਸੀਂ ਉਸਨੂੰ ਕੋਚ ਕਿਉਂ ਨਹੀਂ ਚਾਹੁੰਦੇ, ਕੀ ਤੁਹਾਡਾ ਵਿਜਨ ਇਕੋ ਜਿਹਾ ਨਹੀਂ ਹੈ, ਕਿ ਉਹ ਇਮਾਨਦਾਰ ਨਹੀਂ ਹੈ। ਗੰਭੀਰ ਨੇ ਅੱਗੇ ਕਿਹਾ,' ਨੌਕਰੀ 'ਚ ਵੀ ਕਿਸੇ ਨੂੰ ਕੱਢਣ ਤੋਂ ਪਹਿਲਾ ਸਹੀ ਕਾਰਨ ਦਿੱਤਾ ਜਾਂਦਾ ਹੈ। ਇਸ ਲਈ ਨਹੀਂ ਕੱਢਿਆ ਜਾ ਸਕਦਾ ਕਿ ਮੈਨੂੰ ਤੁਸੀਂ ਪਸੰਦ ਨਹੀਂ ਹੋ, ਵਿਚਾਰਾਂ 'ਚ ਮਤਭੇਦ ਤਾਂ ਘਰ 'ਚ ਵੀ ਹੁੰਦਾ ਹੈ ਪਰ ਅਸੀਂ ਆਪਣੇ ਘਰ ਦੇ ਮੈਂਬਰਾਂ ਨਾਲ ਰਹਿੰਦੇ ਹਾਂ, ਉਨ੍ਹਾਂ ਨੂੰ ਛੱਡਦੇ ਨਹੀਂ, ਅਨਿਲ ਕੁੰਬਲੇ ਦਾ ਵਿਜਨ ਇਹ ਸੀ ਵਿਦੇਸ਼ਾ 'ਚ ਟੀਮ ਇੰਡੀਆ ਕਿਵੇ ਜਿੱਤੇਗੀ। ਤੁਸੀਂ ਇੰਡੀਆ ਤੋਂ ਬਾਹਰ ਅਜੇ ਕੁਝ ਨਹੀਂ ਜਿੱਤੇ ਹੋ, ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਕੁੰਬਲੇ ਨੂੰ ਵਰਤਿਆ ਜਾ ਸਕਦਾ ਸੀ ਭਾਰਤੀ ਕ੍ਰਿਕਟ ਉਹ ਨਹੀਂ ਕਰ ਸਕਿਆ।'

-ਅਨਿਲ ਕੁੰਬਲੇ ਭਾਰਤ ਦੇ ਬੈਸਟ ਕਪਤਾਨ
ਗੌਤਮ ਗੰਭੀਰ ਨੇ ਇੰਟਰਵਿਊ ਦੌਰਾਨ ਅਨਿਲ ਕੁੰਬਲੇ ਨੂੰ ਭਾਰਤ ਦਾ ਬੈਸਟ ਕਪਤਾਨ ਦੱਸਿਆ, ਉਨ੍ਹਾਂ ਕਿਹਾ,' ਗਾਂਗੁਲੀ, ਧੋਨੀ ਚੰਗੇ ਕਪਤਾਨ ਸਨ ਪਰ ਇਨ੍ਹਾਂ ਸਭ ਕਪਤਾਨਾਂ 'ਚ ਲੀਡਰ ਸਿਰਫ ਕੁੰਬਲੇ ਸਨ, ਕੁੰਬਲੇ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਕੁੰਬਲੇ ਜਿਸ ਤਰ੍ਹਾਂ ਨਾਲ ਬਿਨ੍ਹਾਂ ਕਿਸੇ ਮਤਲਬ ਦੇ ਭਾਵ ਨਾਲ ਕ੍ਰਿਕਟ ਖੇਡਦੇ ਸਨ ਉਹ ਇਮਾਨਦਾਰ ਖਿਡਾਰੀ ਸਨ। ਸ਼ਾਇਦ ਜੇਕਰ ਉਹ ਟੀਮ ਇੰਡੀਆ ਦੀ ਜ਼ਿਆਦਾ ਕਪਤਾਨੀ ਕਰਦੇ ਤਾਂ ਭਾਰਤੀ ਕ੍ਰਿਕਟ ਇਕ ਅਲੱਗ ਹੀ ਮੁਕਾਮ 'ਤੇ ਹੁੰਦਾ, ਮੈਂ ਲੀਡਰਸ਼ਿਪ ਸਿਕਲਸ ਉਨ੍ਹਾਂ ਤੋਂ ਸਿੱਖੀ ਹੈ। ਮੈਂ ਉਨ੍ਹਾਂ ਦੀ ਕਪਤਾਨੀ 'ਚ 5 ਟੈਸਟ ਮੈਚ ਖੇਡੇ ਹਨ, ਮੈਂ ਉਨ੍ਹਾਂ ਤੋਂ ਸਿੱਖਿਆ ਹੈ। ਭਾਰਤੀ ਕ੍ਰਿਕਟ ਦੀ ਇਹ ਬਦਕਿਸਮਤੀ ਹੈ ਕਿ ਅਨਿਲ ਕੁੰਬਲੇ ਨੇ ਜ਼ਿਆਦਾ ਕਪਤਾਨੀ ਨਹੀਂ ਕੀਤੀ।
 


suman saroa

Content Editor

Related News