ਸਿਰਫ ਇੰਗਲੈਂਡ ਦੌਰੇ ਨਾਲ ਵਿਰਾਟ ਕੋਹਲੀ ਦਾ ਕਰੀਅਰ ਤੈਅ ਨਹੀਂ ਹੋ ਸਕਦਾ: ਗੰਭੀਰ

Wednesday, Jul 25, 2018 - 04:31 PM (IST)

ਸਿਰਫ ਇੰਗਲੈਂਡ ਦੌਰੇ ਨਾਲ ਵਿਰਾਟ ਕੋਹਲੀ ਦਾ ਕਰੀਅਰ ਤੈਅ ਨਹੀਂ ਹੋ ਸਕਦਾ: ਗੰਭੀਰ

ਨਵੀਂ ਦਿੱਲੀ—ਟੀਮ ਇੰਡੀਆ ਇਸ ਸਮੇਂ ਇੰਗਲੈਂਡ ਦੌਰੇ 'ਤੇ ਹਨ ਅਤੇ ਟੈਸਟ ਸੀਰੀਜ਼ ਤੋਂ ਪਹਿਲਾਂ ਪ੍ਰੈਕਟਿਸ ਸੈਸ਼ਨ 'ਚ ਜਮ੍ਹ ਕੇ ਪਸੀਨਾ ਬਣਾ ਰਹੀ ਹੈ। ਟੀਮ ਇੰਡੀਆ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਕ੍ਰਿਕਬਜ਼ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨੂੰ ਇੰਗਲੈਂਡ 'ਚ ਕੁਝ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ। ਦੱਸ ਦਈਏ ਕਿ 2014 'ਚ ਕੋਹਲੀ ਇੰਗਲੈਂਡ ਦੌਰੇ 'ਤੇ ਬੁਰੀ ਤਰ੍ਹਾਂ ਫਲਾਪ ਹੋਏ ਸਨ। ਹਾਲਾਂਕਿ ਉਦੋਂ ਤੋਂ ਹੁਣ ਤੱਕ ਕੋਹਲੀ ਦੇ ਪ੍ਰਦਰਸ਼ਨ 'ਚ ਬਹੁਤ ਨਿਖਾਰ ਆਇਆ ਹੈ ਅਤੇ ਉਨ੍ਹਾਂ ਨੇ ਇੰਗਲੈਂਡ 'ਚ ਵੀ ਦੌੜਾਂ ਬਣਾਈਆਂ ਹਨ।

ਗੌਤਮ ਗੰਭੀਰ ਨੇ ਕਿਹਾ ਕਿ ਕੋਹਲੀ ਸਮੇਤ ਸਾਰੇ ਭਾਰਤੀ ਬੱਲੇਬਾਜ਼ਾਂ ਨੂੰ ਜੇਮਸ ਐਂਡਰਸਨ ਅਤੇ ਸਟੂਅਰਟ ਬ੍ਰਾਂਡ ਨੂੰ ਸੰਭਾਲ ਕ ਖੇਡਣਾ ਹੋਵੇਗਾ। ਬ੍ਰਾਂਡ ਅਤੇ ਐਂਡਰਸਨ ਇਨ੍ਹਾਂ ਹਾਲਾਤਾਂ 'ਚ ਸਭ ਤੋਂ ਖਤਰਨਾਕ ਗੇਂਦਬਾਜ਼ਾਂ 'ਚੋਂ ਇਕ ਹੈ  ਅਤੇ ਉਨ੍ਹਾਂ ਖਿਲਾਫ ਰਣਨੀਤੀ ਦੇ ਨਾਲ ਖੇਡਣਾ ਹੋਵੇਗਾ। ਗੰਭੀਰ ਨੇ ਕਿਹਾ, 'ਇੰਗਲੈਂਡ ਦੇ ਪਿਛਲੇ ਦੌਰੇ ਦੇ ਬਾਰੇ 'ਚ ਸੋਚ ਕੇ ਭਾਰਤੀ ਕਪਤਾਨ ਨੂੰ ਆਪਣੇ ਉਪਰ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੀਦਾ। ਕੋਹਲੀ ਇਹ ਸਾਬਤ ਕਰ ਚੁੱਕੇ ਹਨ ਕਿ ਉਹ ਮੌਜੂਦਾ ਸਮੇਂ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ਾਂ 'ਚੋਂ ਇਕ ਹੈ।'

ਕੋਹਲੀ ਦੇ ਇੰਗਲੈਂਡ 'ਚ ਔਸਤ ਪ੍ਰਦਰਸ਼ਨ ਦੇ ਸਵਾਲ 'ਤੇ ਗੰਭੀਰ ਨੇ ਕਿਹਾ,' ਰਿਕੀ ਪੋਂਟਿੰਗ ਨੇ ਭਾਰਤ 'ਚ ਸਿਰਫ ਇਕ ਅੰਤਰਰਾਸ਼ਟਰੀ ਸੈਂਕੜਾ ਲਗਾਇਆ, ਪਰ ਇਸ ਨਾਲ ਉਨ੍ਹਾਂ ਦੇ ਕ੍ਰਿਕਟਿੰਗ ਕਰੀਅਰ 'ਤੇ ਫਰਕ ਨਹੀਂ ਪੈਂਦਾ ਹੈ। ਉਨ੍ਹਾਂ ਨੇ ਦਿੱਗਜ ਅਤੇ ਮਹਾਨ ਖਿਡਾਰੀ ਅੱਜ ਵੀ ਕਿਹਾ ਜਾਂਦਾ ਹੈ। ਤੁਸੀਂ ਇਕ ਖਰਾਬ ਸੀਰੀਜ਼ ਜਾਂ ਕਿਸੇ ਇਕ ਪਿੱਚ 'ਤੇ ਔਸਤ ਰਿਕਾਰਡ ਨਾਲ ਖਿਡਾਰੀ ਨੂੰ ਨਹੀਂ  ਮਾਪ ਸਕਦੇ।ਵਿਰਾਟ ਕੋਹਲੀ ਸਾਲ 2014 'ਚ ਹੋਏ ਇੰਗਲੈਂਡ ਦੌਰੇ 'ਤੇ ਫਲਾਪ ਰਹੇ ਸਨ। ਉਨ੍ਹਾਂ ਨੂੰ ਇੰਗਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਤੇ ਸਟੂਅਰਟ ਬਰਾਡ ਨੇ ਬਹੁਤ ਪਰੇਸ਼ਾਨ ਕੀਤਾ ਸੀ। ਖੁਦ ਭਾਰਤੀ ਕਪਤਾਨ ਇਸ ਵਾਰ ਇੰਗਲੈਂਡ 'ਚ ਆਪਣੇ ਖਰਾਬ ਰਿਕਾਰਡ ਨੂੰ ਸੁਧਾਰਣ ਲਈ ਬਿਤਾਬ ਹੋਣਗੇ। ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾ ਟੈਸਟ 1 ਅਗਸਤ ਤੋਂ ਐਜਬੈਸਟਨ 'ਚ ਖੇਡਿਆ ਜਾਣਾ ਹੈ।


Related News