IPL ਨੀਲਾਮੀ ’ਚ ਮੈਕਸਵੇਲ ਵਰਗੇ ਖਿਡਾਰੀ ’ਤੇ ਧਿਆਨ ਦੇਵੇ RCB : ਗੰਭੀਰ
Wednesday, Feb 17, 2021 - 02:43 PM (IST)
ਮੁੰਬਈ (ਭਾਸ਼ਾ) : ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਨੂੰ ਬੱਲੇਬਾਜ਼ੀ ਵਿਭਾਗ ਵਿਚ ਵਿਰਾਟ ਕੋਹਲੀ ਅਤੇ ਏ.ਬੀ. ਡਿਵੀਲੀਅਰਸ ਤੋਂ ਦਬਾਅ ਘੱਟ ਕਰਨ ਲਈ ਵੀਰਵਾਰ ਨੂੰ ਹੋਣ ਵਾਲੀ ਨੀਲਾਮੀ ਵਿਚ ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੇਲ ਵਰਗੇ ਕਿਸੇ ਖਿਡਾਰੀ ਨੂੰ ਟੀਮ ਵਿਚ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪਿਤਾ ਦੇ ਆਟੋ ’ਚ ਬੈਠ ਕੇ ਸਨਮਾਨ ਸਮਾਰੋਹ ’ਚ ਪੁੱਜੀ ਮਿਸ ਇੰਡੀਆ ਰਨਰ ਅਪ, ਹਰ ਪਾਸੇ ਹੋ ਰਹੀ ਤਾਰੀਫ਼
ਟੀ20 ਕ੍ਰਿਕਟ ਵਿਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਮਸ਼ਹੂਰ ਮੈਕਸਵੇਲ ਉਨ੍ਹਾਂ 292 ਖਿਡਾਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਆਈ.ਪੀ.ਐਲ. ਨੀਲਾਮੀ ਵਿਚ ਸ਼ਾਮਲ ਕੀਤਾ ਗਿਆ ਹੈ। ਗੰਭੀਰ ਨੇ ਕਿਹਾ, ‘ਸ਼ਾਇਦ ਉਹ (ਆਰ.ਸੀ.ਬੀ.) ਗਲੇਨ ਮੈਕਸਵੇਲ ਵਰਗੇ ਕਿਸੇ ਖਿਡਾਰੀ ਨੂੰ ਰੱਖਣਾ ਚਾਹੁੰਣਗੇ, ਕਿਉਂਕਿ ਉਨ੍ਹਾਂ ਨੂੰ ਵਿਰਾਟ ਕੋਹਲੀ ਅਤੇ ਏ.ਬੀ. ਡਿਵੀਲੀਅਰਸ ਤੋਂ ਦਬਾਅ ਘੱਟ ਕਰਨਾ ਹੋਵੇਗਾ। ਉ ਨ੍ਹਾਂ ਕਿਹਾ ਕਿ ਸੰਯੋਜਨ ਨੂੰ ਦੇਖਦੇ ਹੋਏ ਕੋਹਲੀ ਨੂੰ ਬੱਲੇਬਾਜ਼ੀ ਦਾ ਆਗਾਜ਼ ਕਰਨਾ ਚਾਹੀਦਾ ਹੈ, ਹਾਲਾਂਕਿ ਇਹ ਪ੍ਰਬੰਧਨ ਅਤੇ ਕਪਤਾਨ ’ਤੇ ਨਿਰਭਰ ਕਰਦਾ ਹੈ।’
ਇਹ ਵੀ ਪੜ੍ਹੋ: ਕੀ ਮੁੜ ਰਾਜਨੀਤੀ ’ਚ ਸਰਗਰਮ ਹੋਣਗੇ ਮਿਥੁਨ ਚਕਰਵਰਤੀ, ਭਾਗਵਤ ਨਾਲ ਮੁਲਾਕਾਤ ਮਗਰੋਂ ਲਗਾਏ ਜਾ ਰਹੇ ਕਿਆਸ
ਗੰਭੀਰ ਨੇ ਕਿਹਾ, ‘ਹਾਂ, ਉਨ੍ਹਾਂ ਦਾ (ਕੋਹਲੀ) ਦਾ ਪਾਰੀ ਦਾ ਆਗਾਜ਼ ਕਰਨਾ ਚੰਗਾ ਰਹੇਗਾ। ਉਹ ਦੇਵਦੱਤ ਪਡਿੱਕਲ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ ਅਤੇ ਫਿਰ ਉਨ੍ਹਾਂ ਕੋਲ ਏ.ਬੀ. ਡਿਵੀਲੀਅਰਸ ਹੈ। ਤੁਸੀਂ ਮੈਕਸਵੇਲ ਵਰਗਾ ‘ਐਕਸ ਫੈਕਟਰ’ ਚਾਹੋਗੇ ਅਤੇ ਚਿੰਨਾਸਵਾਮੀ ਸਟੇਡੀਮ ’ਤੇ ਉਹ ਪ੍ਰਭਾਵ ਛੱਡ ਸਕਦਾ ਹੈ।’ ਗੰਭੀਰ ਨੇ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ (ਜਿਸ ਨੂੰ ਹੁਣ ਪੰਜਾਬ ਕਿੰਗਜ਼ ਦੇ ਨਾਲ ਨਾਲ ਜਾਣਿਆ ਜਾਏਗਾ) ਉਮੇਸ਼ ਯਾਦਵ, ਕਾਈਲ ਜੇਮੀਸਨ ਅਤੇ ਕ੍ਰਿਸ ਮੌਰਿਸ ਨੂੰ ਚੁਣ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਭਾਰਤੀ ਗੇਂਦਬਾਜ਼ੀ ਵਿਭਾਗ ਮਜ਼ਬੂਤ ਕਰਨਾ ਹੋਵੇਗਾ।’
ਗੰਭੀਰ ਨੇ ਕਿਹਾ, ‘ਇਹ (ਕਿੰਗਜ਼ ਇਲੈਵਨ ਪੰਜਾਬ) ਆਪਣੀ ਭਾਰਤੀ ਗੇਂਦਬਾਜ਼ੀ ਨੂੰ ਮਜ਼ਬੂਤ ਕਰ ਸਕਦੇ ਹਨ, ਕਿਉਂਕਿ ਮੁਹੰਮਦ ਸ਼ਮੀ ਨੂੰ ਛੱਡ ਕੇ ਉਨ੍ਹਾਂ ਕੋਲ ਕੋਈ ਹੋਰ ਭਰੋਸੇਮੰਦ ਗੇਂਦਬਾਜ਼ ਨਹੀਂ ਹੈ।’ ਉਨ੍ਹਾਂ ਕਿਹਾ, ‘ਸ਼ਾਇਦ ਉਮੇਸ਼ ਯਾਦਵ ਚੰਗੀ ਪਸੰਦ ਹੋ ਸਕਦਾ ਹੈ। ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਨਗੇ। ਇਸ ਨਾਲ ਉਹ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਰੋਟੇਟ ਕਰ ਸਕਦੇ ਹਨ। ਉਨ੍ਹਾ ਕੋਲ ਕ੍ਰਿਸ ਮੌਰਿਸ ਅਤੇ ਕਾਈਲ ਜੇਮੀਸਨ ਵਰਗੇ ਗੇਂਦਬਾਜ਼ ਹੋਣੇ ਚਾਹੀਦੇ ਹਨ। ਇਸ ਲਈ ਉਹ ਇਨ੍ਹਾਂ ਦੋਵਾਂ ਨੂੰ ਲੈ ਸਕਦੇ ਹਨ।’ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਦਾ ਮੰਨਣਾ ਹੈ ਕਿ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ’ਤੇ ਨੀਲਾਮੀ ਵਿਚ ਵੱਡੀ ਬੋਲੀ ਲੱਗ ਸਕਦੀ ਹੈ, ਜਦੋਂਕਿ ਇਕ ਹੋਰ ਸਾਬਕਾ ਭਾਰਤੀ ਖਿਡਾਰੀ ਆਕਾਸ਼ ਚੋਪੜਾ ਨੂੰ ਲੱਗਦਾ ਹੈ ਕਿ ਮੈਕਸਵੇਲ ਸਭ ਤੋਂ ਜ਼ਿਆਦਾ ਕੀਮਤ ’ਤੇ ਵਿਕਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।