IND v ENG: ਗੌਤਮ ਗੰਭੀਰ ਦਾ ਵੱਡਾ ਬਿਆਨ, ਕਿਹਾ- ਮੈਨੂੰ ਨਹੀਂ ਲਗਦਾ ਕਿ ਇੰਗਲੈਂਡ ਇਕ ਵੀ ਟੈਸਟ ਮੈਚ ਜਿੱਤੇਗਾ

02/01/2021 6:56:54 PM

ਮੁੰਬਈ— ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ ਇੰਗਲੈਂਡ ਦੇ ਕੋਲ ਜਿਸ ਤਰ੍ਹਾਂ ਦਾ ਦਾ ਸਪਿਨ ਹਮਲਾ ਹੈ, ਉਸ ਤੋਂ ਉਨ੍ਹਾਂ ਨੂੰ ਨਹੀਂ ਲਗਦਾ ਕਿ ਚਾਰ ਮੈਚਾਂ ਦੀ ਟੈਸਟ ਸੀਰੀਜ਼ ’ਚ ਭਾਰਤ ਦੇ ਖ਼ਿਲਾਫ਼ ਉਨ੍ਹਾਂ ਦੀ ਟੀਮ ਇਕ ਵੀ ਮੈਚ ਜਿੱਤੇਗੀ। ਇੰਗਲੈਂਡ ਨੇ ਮੋਈਨ ਅਲੀ, ਡੋਮ ਬੇਸ ਤੇ ਜੈਕ ਲੀਚ ਜਿਹੇ ਸਪਿਨਰਾਂ ਨੂੰ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ। ਤਜਰਬੇਕਾਰ ਮੋਈਨ ਨੇ 60 ਟੈਸਟ ਮੈਚਾਂ ’ਚ 181 ਵਿਕਟਾਂ ਲਈਆਂ ਹਨ ਜਦਕਿ ਦੂਜੇ ਪਾਸੇ ਬੇਸ ਤੇ ਲੀਚ ਨੇ 12-12 ਟੈਸਟ ਮੈਚ ਖੇਡੇ ਹਨ। ਬੇਸ ਨੇ 31 ਤੇ ਲੀਚ ਨੇ 44 ਵਿਕਟਾਂ ਲਈਆਂ ਹਨ। 
ਇਹ ਵੀ ਪੜ੍ਹੋ : ਵਿਰੁਸ਼ਕਾ ਨੇ ਧੀ ਦਾ ਨਾਮ ਰੱਖਿਆ ‘ਵਾਮਿਕਾ’, ਜਾਣੋ ਕੀ ਹੈ ਇਸ ਦਾ ਅਰਥ

PunjabKesariਇਸ 39 ਸਾਲ ਦੇ ਸਾਬਕਾ ਖਿਡਾਰੀ ਨੇ ਕਿਹਾ, ਭਾਰਤੀ ਟੀਮ ਇਸ ਸੀਰੀਜ਼ ਨੂੰ 3-0 ਜਾਂ 3-1 ਨਾਲ ਜਿੱਤੇਗੀ। ਮੈਨੂੰ ਲਗਦਾ ਹੈ ਕਿ ਦਿਨ-ਰਾਤ ’ਚ ਖੇਡੇ ਜਾਣ ਵਾਲੇ ਟੈਸਟ ਮੈਚ ’ਚ ਹਾਲਾਤਾਂ ਦੇ ਮੱਦੇਨਜ਼ਰ ਇੰਗਲੈਂਡ ਕੋਲ ਮੈਚ ਜਿੱਤਣ ਦਾ 50 ਫ਼ੀਸਦੀ ਮੌਕਾ ਹੋਵੇਗਾ।’’ ਗੰਭੀਰ ਨੇ ਕਿਹਾ ਕਿ ਸ਼੍ਰੀਲੰਕਾ ’ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਭਾਰਤ ’ਚ ਅਲਗ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਰੂਟ ਬਾਰੇ ਉਨ੍ਹਾਂ ਕਿਹਾ ਕਿ ਹਾਂ ਉਹ ਸ਼੍ਰੀਲੰਕਾ ’ਚ ’ਚ ਅਸਲ ’ਚ ਚੰਗਾ ਖੇਡੇ, ਪਰ ਜਦੋਂ ਤੁਸੀਂ ਕਿਸੇ ਵੀ ਵਿਕਟ ’ਤੇ ਜਸਪ੍ਰੀਤ ਬੁਮਰਾਹ ਜਿਹੇ ਗੇਂਦਬਾਜ਼ ਦਾ ਸਾਹਮਣਾ ਕਰਦੇ ਹੋ ਜਾਂ ਰਵੀਚੰਦਰਨ ਅਸ਼ਵਿਨ ਦਾ ਤਾਂ ਇਹ ਕਾਫ਼ੀ ਅਲਗ ਹੋਵੇਗਾ। ਇਹ ਵੀ ਉਦੋਂ ਜਦੋਂ ਆਸਟਰੇਲੀਆ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਦਾ ਆਤਮਵਿਸ਼ਵਾਸ ਅਸਮਾਨ ਨੂੰ ਛੂਹ ਰਿਹਾ ਹੈ। ਮੈਨੂੰ ਲਗਦਾ ਹੈ ਕਿ ਇਹ ਅਲਗ ਤਰ੍ਹਾਂ ਦੀ ਚੁਣੌਤੀ ਹੋਵੇਗੀ। ਸ਼੍ਰੀਲੰਕਾ ’ਚ ਇੰਗਲੈਂਡ ਨੇ 2-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ : IPL ’ਚ ਖਿਡਾਰੀਆਂ ਵੱਲੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ’ਚ ਧੋਨੀ ਨੇ ਮਾਰੀ ਬਾਜ਼ੀ, ਕਮਾਏ ਇੰਨੇ ਕਰੋੜ ਰੁਪਏ

PunjabKesariਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚ ਚੇਨਈ ’ਚ ਖੇਡੇ ਜਾਣਗੇ, ਜੋ ਸ਼ੁੱਕਰਵਾਰ ਤੋਂ ਸ਼ੁਰੂ  ਹੋਵੇਗਾ, ਤੀਜਾ ਅਤੇ ਚੌਥਾ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ’ਚ ਖੇਡਿਆ ਜਾਵੇਗਾ। ਤੀਜਾ ਮੈਚ ਗ਼ੁਲਾਬੀ ਗੇਂਦ (ਦਿਨ-ਰਾਤ ਹੋਵੇਗਾ)। ਗੰਭੀਰ ਨੇ ਕਿਹਾ ਕਿ ਉਨ੍ਹਾਂ ਨੇ ਟੈਸਟ ਤੇ ਵਨ-ਡੇ ’ਚ ਵਿਰਾਟ ਕੋਹਲੀ ਦੀ ਕਪਤਾਨੀ ’ਤੇ ਕਦੀ ਵੀ ਸਵਾਲ ਨਹੀਂ ਚੁੱਕਿਆ ਗਿਆ ਹੈ, ਪਰ ਟੀ-20 ਕੌਮਾਂਤਰੀ ’ਚ ਉਨ੍ਹਾਂ ਦੀ ਅਗਵਾਈ ਨੂੰ ਲੈ ਕੇ ਸਮੱਸਿਆ ਹੈ, ਮੈਂ ਇਸ ਗੱਲ ਨੂੰ ਲੈ ਕੇ ਆਸਵੰਦ ਹਾਂ ਕਿ ਉਹ ਪੂਰੀ ਟੀਮ ਦੀ ਤਰ੍ਹਾਂ ਖ਼ੁਸ਼ ਹੋਣਗੇ। ਉਨ੍ਹਾਂ ਨੇ ਟੈਸਟ ਕ੍ਰਿਕਟ ’ਚ ਬਹੁਤ ਚੰਗਾ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


Tarsem Singh

Content Editor

Related News