ਹਾਰਦਿਕ ਦਾ ਸਹੀ ਬਦਲ ਨਹੀਂ ਮਿਲਣ ''ਤੇ ਭਾਰਤੀ ਟੀਮ ''ਚ ਬੈਲੰਸ ਨਹੀਂ ਬਣ ਸਕੇਗਾ : ਗੰਭੀਰ
Saturday, Nov 28, 2020 - 07:25 PM (IST)
ਸਪੋਰਟਸ ਡੈਸਕ— ਭਾਰਤ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ 'ਅੱਧੇ ਫ਼ਿੱਟ' ਹਾਰਦਿਕ ਪੰਡਯਾ ਦਾ ਸਹੀ ਬਦਲ ਨਹੀਂ ਮਿਲਣ 'ਤੇ ਭਾਰਤੀ ਟੀਮ 'ਚ ਸੰਤੁਲਨ ਨਹੀਂ ਬਣ ਸਕੇਗਾ ਕਿਉਂਕਿ ਪੰਡਯਾ ਦੇ ਬਦਲ ਵਿਜੇ ਸ਼ੰਕਰ ਓਨੇ ਅਸਰਦਾਰ ਨਹੀਂ ਹਨ। ਪੰਡਯਾ ਇਸ ਸਮੇਂ ਸਿਰਫ਼ ਬੱਲੇਬਾਜ਼ ਦੇ ਤੌਰ 'ਤੇ ਟੀਮ 'ਚ ਹਨ ਅਤੇ ਗੇਂਦਬਾਜ਼ੀ ਕਰਨ ਦੀ ਸਥਿਤੀ 'ਚ ਨਹੀਂ ਹਨ। ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ ਪਹਿਲੇ ਵਨ-ਡੇ 'ਚ ਛੇਵੇਂ ਗੇਂਦਬਾਜ਼ ਦੀ ਕਮੀ ਮਹਿਸੂਸ ਹੋਈ ਜਿਸ 'ਚ ਭਾਰਤ ਨੂੰ 66 ਦੌੜਾਂ ਨਾਲ ਹਾਰ ਝਲਣੀ ਪਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੰਭੀਰ ਨੇ ਕਿਹਾ, ''ਪਿਛਲੇ ਵਰਲਡ ਕੱਪ ਤੋਂ ਹੀ ਸੰਤੁਲਨ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਹਾਰਦਿਕ ਗੇਂਦਬਾਜ਼ੀ ਨਹੀਂ ਕਰ ਰਹੇ ਤਾਂ ਤੁਹਾਡਾ ਛੇਵਾਂ ਗੇਂਦਬਾਜ਼ ਕੌਣ ਹੈ।'' ਉਨ੍ਹਾਂ ਕਿਹਾ, ''ਵਿਜੇ ਸ਼ੰਕਰ ਹੈ, ਪਰ ਪੰਜਵੇਂ ਜਾਂ ਛੇਵੇਂ ਨੰਬਰ 'ਤੇ ਉਹ ਉਸ ਤਰ੍ਹਾਂ ਨਾਲ ਅਸਰਦਾਰ ਨਹੀਂ ਹਨ। ਕੀ ਉਹ 7 ਜਾਂ 8 ਓਵਰ ਕਰਾ ਸਕਦਾ ਹੈ। ਮੈਨੂੰ ਨਹੀਂ ਲਗਦਾ।''
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ
ਗੰਭੀਰ ਨੇ ਕਿਹਾ ਕਿ ਰੋਹਿਤ ਸ਼ਰਮਾ ਜਿਹੇ ਸਲਾਮੀ ਬੱਲੇਬਾਜ਼ ਦੀ ਵਾਪਸੀ 'ਤੇ ਵੀ ਇਹ ਸਮੱਸਿਆ ਹਲ ਨਹੀਂ ਹੋਵੇਗੀ। ਉਨ੍ਹਾਂ ਕਿਹਾ, ''ਤੁਸੀਂ ਮਨੀਸ਼ ਪਾਂਡੇ ਨੂੰ ਸ਼ਾਮਲ ਕਰਨ ਦੀ ਗੱਲ ਕਰ ਸਕਦੇ ਹਾਂ। ਰੋਹਿਤ ਦੇ ਪਰਤਨ ਦੇ ਬਾਅਦ ਵੀ ਇਹ ਸਮੱਸਿਆ ਰਹੇਗੀ ਹੀ। ਚੋਟੀ ਦੇ 6 ਬੱਲੇਬਾਜ਼ਾਂ 'ਚੋਂ ਕੋਈ ਵੀ ਗੇਂਦਬਾਜ਼ੀ ਨਹੀਂ ਕਰ ਸਕਦਾ।'' ਉਨ੍ਹਾਂ ਕਿਹਾ, ''ਆਸਟਰੇਲੀਆਈ ਟੀਮ ਨੂੰ ਦੇਖੋ। ਮੋਈਜੇਸ ਹੇਨਰਿਕਸ ਕੁਝ ਓਵਰ ਕਰਾ ਸਕਦੇ ਹਨ। ਸੀਨ ਐਬੋਟ ਗੇਂਦਬਾਜ਼ੀ ਦੇ ਹਰਫਨਮੌਲਾ ਹਨ ਅਤੇ ਡੈਨੀਅਲ ਸੈਮਸ ਵੀ।'' ਆਸਟਰੇਲੀਆਈ ਗੇਂਦਬਾਜ਼ੀ, ਖ਼ਰਾਬ ਫੀਲਡਿੰਗ ਤੇ ਕਪਤਾਨ ਵਿਰਾਟ ਕੋਹਲੀ ਸਮੇਤ ਸਟਾਰ ਬੱਲੇਬਾਜ਼ਾਂ ਦੇ ਅਸਫਲ ਰਹਿਣ ਕਾਰਨ ਭਾਰਤ ਨੂੰ ਸ਼ੁੱਕਰਵਾਰ ਨੂੰ ਸਿਡਨੀ 'ਚ ਖੇਡੇ ਗਏ ਪਹਿਲੇ ਵਨ-ਡੇ ਕ੍ਰਿਕਟ ਮੈਚ 'ਚ ਆਸਟਰੇਲੀਆ ਨੇ 66 ਦੌੜਾਂ ਨਾਲ ਹਰਾ ਦਿੱਤਾ ਸੀ।