ਗੌਤਮ ਗੰਭੀਰ ''ਤੇ ਚੜਿਆ ''ਉੜੀ'' ਫਿਲਮ ਦਾ ਖੁਮਾਰ, ਟਵਿੱਟਰ ''ਤੇ ਪੋਸਟ ਕੀਤਾ ਇਹ ਡਾਇਲੌਗ

Monday, Jan 21, 2019 - 03:22 PM (IST)

ਗੌਤਮ ਗੰਭੀਰ ''ਤੇ ਚੜਿਆ ''ਉੜੀ'' ਫਿਲਮ ਦਾ ਖੁਮਾਰ, ਟਵਿੱਟਰ ''ਤੇ ਪੋਸਟ ਕੀਤਾ ਇਹ ਡਾਇਲੌਗ

ਸਪੋਸਟਸ ਡੈਸਕ—ਸਰਜੀਕਲ ਸਟਰਾਈਕ 'ਤੇ ਆਧਾਰਿਤ ਫਿਲਮ 'ਉੜੀ' ਦਾ ਖੁਮਾਰ ਦੇਸ਼ ਦੀ ਜਨਤਾ 'ਚ ਵਧਦਾ ਹੀ ਜਾ ਰਿਹਾ ਹੈ। ਹਰ ਕੋਈ ਇਸ ਫਿਲਮ ਦੀ ਤਾਰੀਫ 'ਚ ਕਸੀਦੇ ਪੜ੍ਹਦਾ ਨਜ਼ਰ ਆ ਰਿਹਾ ਹੈ। ਉੱਥੇ ਇਸ ਫਿਲਮ ਦਾ ਮਸ਼ਹੂਰ ਡਾਇਲੌਗ ਹਾਊਜ ਦਿ ਜੋਸ਼ ਹਾਈ ਸਰ!, ਤਾਂ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਚੁੱਕਿਆ ਹੈ। ਹੁਣ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ 'ਤੇ ਵੀ ਇਸ ਫਿਲਮ ਦਾ ਖੁਮਾਰ ਚੜ੍ਹਦਾ ਨਜ਼ਰ ਆਇਆ ਹੈ।

PunjabKesari

ਗੰਭੀਰ ਨੇ ਟਵਿਟਰ 'ਤੇ ਪੋਸਟ ਕੀਤਾ 'ਉੜੀ' ਫਿਲਮ ਦਾ ਡਾਇਲੌਗ

PunjabKesari

ਗੌਤਮ ਗੰਭੀਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਉਂਟ 'ਤੇ ਫਿਲਮ 'ਉੜੀ ਦਿ ਸਰਜੀਕਲ ਸਟਰਾਈਕ ਦਾ ਡਾਇਲੌਗ ''ਫਰਜ਼ ਅਤੇ ਫਰਜ਼ੀ 'ਚ ਬੱਸ ਇਕ ਮਾਤਰਾ ਦਾ ਫਰਕ ਹੁੰਦਾ ਹੈ ਅਤੇ ਉਹ ਮਾਤਰਾ ਨਹੀਂ ਬਣਨਾ ਚਾਹੁੰਦਾ'' ਪੋਸਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡੀਅਨ ਆਰਮੀ ਨੂੰ ਸੈਲਿਊਟ ਕੀਤਾ ਅਤੇ ਹੈਸ਼ਟੈਗ ਉੜੀ ਲਿਖਿਆ। ਗੰਭੀਰ ਦੇ ਇਸ ਟਵਿਟ ਨੂੰ ਹੁਣ ਤੱਕ ਕਰੀਬ 10 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ।

ਫਿਲਮ ਦੇ ਲੀਡ ਐਕਟਰ ਵਿੱਕੀ ਕੌਸ਼ਲ ਦੇ ਨਾਂ ਦੀ ਕੀਤੀ ਤਾਰੀਫ

PunjabKesari

ਵਿੱਕੀ ਕੌਸ਼ਲ ਨੇ ਵੀ ਕੀਤਾ ਗੌਤਮ ਗੰਭੀਰ ਦਾ ਧੰਨਵਾਦ
ਗੌਤਮ ਗੰਭੀਰ ਦੇ 'ਉੜੀ' ਫਿਲਮ ਨੂੰ ਪਸੰਦ ਕਰਨ 'ਤੇ ਫਿਲਮ ਦੇ ਲੀਡ ਐਕਟਰ ਵਿੱਕੀ ਕੌਸ਼ਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਵਿੱਕੀ ਕੌਸ਼ਲ ਨੇ ਟਵਿਟ 'ਤੇ ਲਿਖਿਆ, ''ਸ਼ੁੱਕਰੀਆ ਸਰ, ਮੈਂ ਤੁਹਾਡਾ ਵੱਡਾ ਫੈਨ ਹਾਂ''।

PunjabKesari


author

Shyna

Content Editor

Related News