ਦਿੱਲੀ ਚੋਣਾਂ : ਪਰਿਵਾਰ ਨਾਲ ਗੰਭੀਰ ਨੇ ਦਿੱਤਾ ਵੋਟ, ਫੈਨਜ਼ ਨੂੰ ਦਿੱਤਾ ਖਾਸ ਸੰਦੇਸ਼

Saturday, Feb 08, 2020 - 02:37 PM (IST)

ਦਿੱਲੀ ਚੋਣਾਂ : ਪਰਿਵਾਰ ਨਾਲ ਗੰਭੀਰ ਨੇ ਦਿੱਤਾ ਵੋਟ, ਫੈਨਜ਼ ਨੂੰ ਦਿੱਤਾ ਖਾਸ ਸੰਦੇਸ਼

ਸਪੋਰਟਸ ਡੈਸਕ— ਦਿੱਲੀ ਦੀਆਂ 70 ਵਿਧਾਨਸਭਾ ਸੀਟਾਂ ਲਈ ਵੋਟਿੰਗ ਚਲ ਰਹੀ ਹੈ। ਲੋਕ ਸ਼ਨੀਵਾਰ ਦੀ ਸਵੇਰ ਤੋਂ ਹੀ ਵੋਟਿੰਗ ਕੇਂਦਰਾਂ 'ਚ ਖੜ੍ਹੇ ਰਹੇ। ਦਿੱਲੀ 'ਚ 1.47 ਕਰੋੜ ਲੋਕ ਵੋਟਿੰਗ ਕਰਨ ਯੋਗ ਹਨ ਜੋ 672 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਅਜਿਹੇ 'ਚ ਕ੍ਰਿਕਟਰ ਤੋਂ ਸੰਸਦ ਮੈਂਬਰ ਬਣੇ ਗੌਤਮ ਗੰਭੀਰ ਨੇ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੋਟ ਦਿੱਤੀ ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

ਦਰਅਸਲ ਗੰਭੀਰ ਨੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਵੋਟਿੰਗ ਸਿਰਫ ਸਾਡਾ ਅਧਿਕਾਰ ਹੀ ਨਹੀਂ, ਸਗੋਂ ਸ਼ਕਤੀ ਹੈ। ਮੈਂ ਦਿੱਲੀ ਦੇ ਹਰ ਵਸਨੀਕ ਅਤੇ ਖਾਸ ਤੌਰ 'ਤੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਤੋਂ ਬੇਨਤੀ ਕਰਦਾ ਹਾਂ ਕਿ ਉਹ ਜ਼ਰੂਰ ਵੋਟਿੰਗ ਦੇ ਹੱਕ ਦੀ ਵਰਤੋਂ ਕਰਨ ਅਤੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਊਹਾਰ 'ਚ ਹਿੱਸਾ ਲੈਣ।'' ਜ਼ਿਕਰਯੋਗ ਹੈ ਕਿ ਇਸ ਤਸਵੀਰ 'ਚ ਗੰਭੀਰ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ।

 


author

Tarsem Singh

Content Editor

Related News