ਗੌਤਮ ਗੰਭੀਰ ਨੇ DDCA ਤੋਂ ਦਿੱਤਾ ਅਸਤੀਫਾ, ਕਿਹਾ- ਉਮੀਦ ਮੁਤਾਬਕ ਨਹੀਂ ਕਰ ਸਕਿਆ ਕੰਮ

10/17/2019 5:54:40 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਦਿੱਲੀ ਜ਼ਿਲਾ ਅਤੇ ਰਾਜ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗੰਭੀਰ ਦਾ ਕਹਿਣਾ ਹੈ ਕਿ ਨਿਰਦੇਸ਼ਕ ਦੇ ਤੌਰ 'ਤੇ ਉਹ ਜੋ ਡੀ. ਡੀ. ਸੀ. ਏ. 'ਚ ਕਰਨਾ ਚਾਹੁੰਦੇ ਸਨ ਉਹ ਹੋ ਨਹੀਂ ਰਿਹਾ ਸੀ। ਉਹ ਖਿਡਾਰੀਆਂ ਲਈ ਕਈ ਬਦਲਾਅ ਲਿਆਉਣਾ ਚਾਹੁੰਦੇ ਸਨ ਪਰ ਡੀ. ਡੀ. ਸੀ. ਏ. 'ਚ ਕੁਝ ਅਜਿਹੇ ਫੈਸਲੇ ਹੋਏ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਹਨ। ਜ਼ਿਕਰਯੋਗ ਹੈ ਕਿ ਡੀ. ਡੀ. ਸੀ. ਏ. 'ਚ ਸਰਕਾਰ ਵੱਲੋਂ ਦਿੱਲੀ ਦੇ ਤਿੰਨ ਵਿਅਕਤੀਆਂ ਨੂੰ ਨਿਰਦੇਸ਼ਕ ਬਣਾਇਆ ਜਾਂਦਾ ਹੈ। ਇਨ੍ਹਾਂ 'ਚੋਂ ਇਕ ਅਹੁਦਾ ਗੰਭੀਰ ਦੇ ਕੋਲ ਸੀ।
PunjabKesari
ਗੰਭੀਰ ਦਾ ਕਹਿਣਾ ਹੈ ਕਿ ਜਦੋਂ ਤਕ ਉਹ ਨਿਰਦੇਸ਼ਕ ਰਹੇ ਉਨ੍ਹਾਂ ਨੇ ਕਈ ਪ੍ਰਸਤਾਵ ਰੱਖੇ ਪਰ ਹਰ ਵਾਰ ਉਨ੍ਹਾਂ ਪ੍ਰਸਤਾਵਾਂ ਨੂੰ ਇਕ ਪਾਸੇ ਰੱਖ ਦਿੱਤਾ ਗਿਆ। ਉਂਝ ਵੀ ਸੰਸਦ ਮੈਂਬਰ ਬਣਣ ਦੇ ਕਾਰਨ ਉਨ੍ਹਾਂ ਦੀ ਜ਼ਿੰਮੇਵਾਰੀਆਂ ਵੱਧ ਗਈਆਂ ਹਨ। ਅਜਿਹੇ 'ਚ ਉਨ੍ਹਾਂ ਦੇ ਕੋਲ ਡੀ. ਡੀ. ਸੀ. ਏ. ਲਈ ਅੱਗੇ ਕੰਮ ਕਰਨ ਲਈ ਸਮੇਂ ਦੀ ਕਮੀ ਰਹੇਗੀ। ਅਜਿਹੇ 'ਚ ਉਨ੍ਹਾਂ ਇਸ ਅਹੁਦੇ ਨੂੰ ਛੱਡਣ ਹੀ ਚੰਗਾ ਸਮਝਿਆ। ਗੰਭੀਰ ਨੇ ਕਿਹਾ- ਉਹ ਚਾਹੁੰਦੇ ਸਨ ਕਿ ਦਿੱਲੀ ਦੇ ਖਿਡਾਰੀਆਂ ਨੂੰ ਚੰਗੀ ਮੈਡੀਕਲ ਸਹੂਲਤ ਦੇ ਇਲਾਵਾ ਚੰਗਾ ਖਾਣਾ ਵੀ ਮਿਲੇ। ਗੰਭੀਰ ਨੇ ਕਿਹਾ- ਜਦੋਂ ਉਹ ਅਤੇ ਸਹਿਵਾਗ ਖੇਡਦੇ ਸਨ ਤਾਂ ਕਈ ਵਾਰ ਉਨ੍ਹਾਂ ਦੇ ਖਾਣੇ 'ਚੋਂ ਪੱਥਰ ਅਤੇ ਪਿੰਨ ਨਿਕਲਦੇ ਸਨ। ਉਹ ਇਸ ਨੂੰ ਸੁਧਾਰਨ ਚਾਹੁੰਦੇ ਸਨ। ਉਹ ਖਿਡਾਰੀਆਂ ਨੂੰ ਮਿਲਣ ਵਾਲੇ ਰੋਜ਼ਾਨਾ ਦੇ ਭੱਤੇ ਨੂੰ ਵੀ ਵਧਾਉਣਾ ਚਾਹੁੰਦੇ ਸਨ ਜੋ ਕਦੀ ਵੀ ਨਹੀਂ ਹੋ ਸਕਿਆ। ਫਿਲਹਾਲ ਗੰਭੀਰ ਨੇ ਆਪਣਾ ਅਸਤੀਫਾ ਖੇਡ ਮੰਤਰੀ ਕਿਰਿਨ ਰਿਜਿਜੂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ 'ਤੇ ਡੀ. ਡੀ. ਸੀ. ਏ. ਨੇ ਚੁੱਪੀ ਧਾਰੀ ਹੋਈ ਹੈ।


Tarsem Singh

Content Editor

Related News