ਕਨੇਰੀਆ ਦੇ ਬਿਆਨ ''ਤੇ ਗੌਤਮ ਗੰਭੀਰ ਨੇ ਪਾਕਿਸਤਾਨ ਨੂੰ ਲਿਆ ਲੰਮੇਂ ਹੱਥੀਂ

12/27/2019 4:12:13 PM

ਸਪੋਰਟਸ ਡੈਸਕ— ਸਾਬਕਾ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਦੂ ਹੋਣ ਕਾਰਨ ਸਾਥੀ ਖਿਡਾਰੀਆਂ ਦਾ ਬੁਰਾ ਸਲੂਕ ਝੱਲਣ ਵਾਲੇ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਦੇ ਬਿਆਨ ਨੇ ਪਾਕਿਸਤਾਨ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਗੰਭੀਰ ਨੇ ਕਿਹਾ, ''ਭਾਰਤ 'ਚ ਮੁਹੰਮਦ ਅਜ਼ਹਰੂਦੀਨ ਜਿਹੇ ਕਪਤਾਨ ਹੋਏ ਹਨ ਜੋ ਲੰਬੇ ਸਮੇਂ ਤਕ ਕਪਤਾਨ ਰਹੇ।
PunjabKesari
ਧਾਰਮਿਕ ਵਿਤਕਰਾ ਉਸ ਦੇਸ਼ 'ਚ ਹੋ ਰਿਹਾ ਹੈ ਜਿਸ ਦੇ ਕਪਤਾਨ ਇਮਰਾਨ ਖਾਨ ਖੁਦ ਕ੍ਰਿਕਟਰ ਰਹੇ ਹਨ। ਉਨ੍ਹਾਂ ਕਿਹਾ, ''ਕਨੇਰੀਆ ਨੇ ਆਪਣੇ ਦੇਸ਼ ਲਈ ਕਈ ਟੈਸਟ ਮੈਚ ਖੇਡੇ ਹਨ। ਇਸ ਦੇ ਬਾਵਜੂਦ ਉਸ ਨੂੰ ਇਹ ਸਭ ਝੱਲਣਾ ਪਿਆ ਤਾਂ ਇਹ ਸ਼ਰਮਨਾਕ ਹੈ।''
PunjabKesari
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਾਥੀ ਖਿਡਾਰੀ ਦਾਨਿਸ਼ ਕਨੇਰੀਆ ਦੇ ਨਾਲ ਕੁਝ ਪਾਕਿਸਤਾਨੀ ਕ੍ਰਿਕਟਰਾਂ ਨੇ ਵਿਤਕਰੇ ਵਾਲਾ ਸਲੂਕ ਕੀਤਾ ਅਤੇ ਉਹ ਉਸ ਨਾਲ ਖਾਣਾ ਵੀ ਨਹੀਂ ਖਾਂਦੇ ਸਨ ਕਿਉਂਕਿ ਉਹ ਹਿੰਦੂ ਸੀ। ਕਨੇਰੀਆ ਨੇ ਉਨ੍ਹਾਂ ਦੇ ਦਾਅਵੇ ਦਾ ਸਮਰਥਨ ਕਰਦੇ ਹੋਏ ਕਿਹਾ ਸੀ, ''ਸ਼ੋਏਬ ਭਰਾ ਮਹਾਨ ਖਿਡਾਰੀ ਹੈ। ਉਹ ਗੇਂਦਬਾਜ਼ੀ ਦੇ ਨਾਲ-ਨਾਲ ਗੱਲਾਂ ਵੀ ਖਰੀਆਂ-ਖਰੀਆਂ ਕਰਦੇ ਹਨ। ਜਦੋਂ ਮੈਂ ਖੇਡਦਾ ਸੀ ਤਾਂ ਇਨ੍ਹਾਂ ਮਸਲਿਆਂ 'ਤੇ ਬੋਲਣ ਦੀ ਹਿੰਮਤ ਨਹੀਂ ਸੀ ਪਰ ਸ਼ੋਏਬ ਭਰਾ ਦੇ ਬਿਆਨ ਦੇ ਬਾਅਦ ਹੁਣ ਆ ਗਈ ਹੈ। ਸ਼ੋਏਬ ਭਰਾ ਦੇ ਨਾਲ ਇੰਜੀ ਭਰਾ (ਇੰਜ਼ਮਾਮ ਉਲ ਹੱਕ), ਮੁਹੰਮਦ ਯੂਸੁਫ ਅਤੇ ਯੂਨਿਸ ਭਰਾ ਨੇ ਵੀ ਹਮੇਸ਼ਾ ਮੇਰਾ ਸਾਥ ਦਿੱਤਾ।'' ਉਨ੍ਹਾਂ ਕਿਹਾ, ''ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ, ਮੈਂ ਛੇਤੀ ਹੀ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਾਂਗਾ।''


Tarsem Singh

Content Editor

Related News