ਗੌਰੀ ਨੇ ਜਿੱਤਿਆ ਡਬਲਯੂ. ਪੀ. ਜੀ. ਟੀ. ਦਾ ਪਹਿਲਾ ਖਿਤਾਬ
Saturday, Aug 17, 2019 - 02:22 AM (IST)

ਹੈਦਰਾਬਾਦ— ਗੌਰੀ ਕਾਰਹਾਡੇ ਨੇ ਮਹਿਲਾ ਪ੍ਰੋ ਗੋਲਫ ਟੂਰ ਦੇ 12ਵੇਂ ਦੌਰ 'ਚ ਆਖਰੀ ਦਿਨ ਇਕ ਓਵਰ 73 ਦਾ ਕਾਰਡ ਖੇਡ ਸ਼ੁੱਕਰਵਾਰ ਨੂੰ ਆਪਣਾ ਪਹਿਲਾ ਪੇਸ਼ੇਵਰ ਖਿਤਾਬ ਜਿੱਤਿਆ। ਪੇਸ਼ੇਵਰ ਬਣਨ ਤੋਂ ਬਾਅਦ ਆਪਣਾ 6ਵਾਂ ਟੂਰਨਾਮੈਂਟ ਖੇਡ ਰਹੀ ਗੌਰੀ ਅੇਮੇਚਯੋਰ ਸ਼੍ਰੇਆ ਤੇ ਅਨੁਭਵੀ ਗੌਰਿਕਾ ਨੂੰ ਇਕ ਸ਼ਾਟ ਨਾਲ ਪਿੱਛੇ ਛੱਡ ਚੈਂਪੀਅਨ ਬਣੀ। ਉਸਦਾ ਕੁਲ ਸਕੋਰ ਦੋ ਅੰਡਰ 214 ਦਾ ਰਿਹਾ। ਗੌਰਿਕਾ (75) ਤੇ ਅਫਸ਼ਾਨ ਫਾਤਿਮਾ (70) ਇਕ ਅੰਡਰ ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੀ।