ਗੌਰਵ, ਨਿਕਹਤ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਅਗਲੇ ਦੌਰ ''ਚ ਪਹੁੰਚੇ

Saturday, Feb 16, 2019 - 02:11 PM (IST)

ਗੌਰਵ, ਨਿਕਹਤ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਅਗਲੇ ਦੌਰ ''ਚ ਪਹੁੰਚੇ

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਗੌਰਵ ਸੋਲੰਕੀ ਬੁਲਗਾਰੀਆ ਦੇ ਸੋਫੀਆ 'ਚ ਚਲ ਰਹੇ 70ਵੇਂ ਸਟ੍ਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਪੁਰਸ਼ਾਂ ਦੇ 52 ਕਿਲੋਗ੍ਰਾਮ ਭਾਰ ਵਰਗ 'ਚ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੇ। ਦੂਜੇ ਪਾਸੇ ਸਾਬਕਾ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਨੇ (51 ਕਿਲੋਗ੍ਰਾਮ) ਮਹਿਲਾ ਵਰਗ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਨਿਕਹਤ ਨੇ ਸ਼ੁਰੂਆਤੀ ਮੁਕਾਬਲੇ 'ਚ ਇਟਲੀ ਦੀ ਜੀਓਵਾ ਮਾਰਸ਼ੇਸ ਨੂੰ ਹਰਾਇਆ ਜਦਕਿ ਸੋਲੰਕੀ ਨੇ ਅਮਰੀਕਾ ਦੇ ਅਬ੍ਰਾਹਮ ਪੇਰੇਜ ਨੂੰ ਹਰਾਇਆ। ਪਿਛਲੇ ਸਾਲ ਇੰਡੀਆ ਓਪਨ ਅਤੇ ਕੈਮੇਸਟਰੀ ਕੱਪ 'ਚ ਸੋਨ ਤਮਗਾ ਜਿੱਤਣ ਵਾਲੇ ਸੋਲੰਕੀ ਨੂੰ ਕੁਆਰਟਰ ਫਾਈਨਲ 'ਚ ਪਹੁੰਚ ਲਈ ਖਜ਼ਾਖਸਤਾਨ ਦੇ ਅਨਵਰ ਮੁਜਾਪਾਰੋਵ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਨਿਕਹਤ ਕੁਆਰਟਰ ਫਾਈਨਲ 'ਚ ਬੇਲਾਰੂਸ ਦੀ ਯਾਨਾ ਬੁਰਯਮ ਦੇ ਖਿਲਾਫ ਰਿੰਗ 'ਚ ਉਤਰੇਗੀ।

PunjabKesari

 


author

Tarsem Singh

Content Editor

Related News