ਗਾਰਿਨ ਨੇ ਇੰਡੀਅਨ ਵੇਲਜ਼ ''ਚ ਰੂਡ ਨੂੰ ਹਰਾਇਆ; ਨੋਰੀ, ਜ਼ਵੇਰੇਵ ਅਗਲੇ ਗੇੜ ਵਿੱਚ

03/13/2023 8:26:34 PM

ਇੰਡੀਅਨ ਵੇਲਜ਼ : ਚਿਲੀ ਦੇ ਕੁਆਲੀਫਾਇਰ ਕ੍ਰਿਸ਼ਚੀਅਨ ਗੈਰਿਨ ਨੇ ਐਤਵਾਰ ਨੂੰ ਬੀਐਨਪੀ ਪਰਿਬਾਸ ਓਪਨ ਵਿੱਚ ਤੀਜਾ ਦਰਜਾ ਪ੍ਰਾਪਤ ਨਾਰਵੇ ਦੇ ਕੈਸਪਰ ਰੂਡ ਨੂੰ 6-4, 7-6 (2) ਨਾਲ ਹਰਾ ਕੇ ਲਗਭਗ ਦੋ ਸਾਲਾਂ 'ਚ ਵਿੱਚ ਚੋਟੀ ਦੇ ਪੰਜਵੇਂ ਖਿਡਾਰੀ 'ਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ। 97ਵੇਂ ਰੈਂਕ ਵਾਲੇ ਗਾਰਿਨ ਨੇ ਐਤਵਾਰ ਦੇ 32ਵੇਂ ਰਾਊਂਡ ਦੇ ਆਖਰੀ ਦੌਰ 'ਚ 39 ਵਿਨਰ (ਪੁਆਇੰਟ ਬਣਾਉਣ ਵਾਲੇ ਸ਼ਾਟ) ਮਾਰੇ, ਜਦਕਿ ਚੌਥੇ ਰੈਂਕ ਵਾਲੇ ਰੂਡ ਨੇ ਲਗਭਗ ਦੋ ਘੰਟੇ ਤੱਕ ਚੱਲੇ ਮੈਚ 'ਚ ਸਿਰਫ 15 ਵਿਨਰ ਲਗਾਏ। ਇਹ 26 ਸਾਲਾ ਗਾਰਿਨ ਦੀ ਦੋ ਵਾਰ ਦੇ ਗ੍ਰੈਂਡ ਸਲੈਮ ਉਪ ਜੇਤੂ ਰੂਡ ਖ਼ਿਲਾਫ਼ ਚਾਰ ਮੈਚਾਂ ਵਿੱਚ ਤੀਜੀ ਜਿੱਤ ਸੀ।

ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ CSK ਦੀ ਸਭ ਤੋਂ ਵੱਡੀ ਤਾਕਤ, ਟੀਮ ਦਾ ਦਿਲ : ਹਰਭਜਨ ਸਿੰਘ

ਪ੍ਰੀ-ਕੁਆਰਟਰ ਫਾਈਨਲ ਵਿੱਚ ਗਾਰਿਨ ਦਾ ਸਾਹਮਣਾ 13ਵਾਂ ਦਰਜਾ ਪ੍ਰਾਪਤ ਕੈਰੇਨ ਖਾਚਾਨੋਵ ਜਾਂ 23ਵਾਂ ਦਰਜਾ ਪ੍ਰਾਪਤ ਅਲੇਜਾਂਦਰੋ ਡੇਵਿਡੋਵਿਚ ਫੋਕੀਨਾ ਨਾਲ ਹੋਵੇਗਾ। ਕੈਮਰੂਨ ਨੋਰੀ ਨੇ ਪਹਿਲੇ ਸੈੱਟ ਵਿੱਚ 0-3 ਨਾਲ ਪੱਛੜ ਕੇ ਵਾਪਸੀ ਕਰਦੇ ਹੋਏ 103ਵੀਂ ਰੈਂਕਿੰਗ ਦੇ ਟਾਰੋ ਡੇਨੀਅਲ ਨੂੰ 6-7 (5), 7-5, 6-2 ਨਾਲ ਹਰਾਇਆ। 2021 ਦਾ ਚੈਂਪੀਅਨ ਨੋਰੀ ਦਾ ਸਾਹਮਣਾ ਹੁਣ 10ਵਾਂ ਦਰਜਾ ਪ੍ਰਾਪਤ ਆਂਦਰੇ ਰੁਬਲੇਵ ਅਤੇ ਯੂਗੋ ਹੰਬਰਟ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫਿਨਲੈਂਡ ਦੇ ਏਮਿਲ ਰੁਸੁਵੂਰੀ ਨੂੰ 7-5, 1-6, 7-5 ਨਾਲ ਹਰਾਇਆ।

ਅਗਲੇ ਦੌਰ ਵਿੱਚ ਉਸਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਡੈਨੀਲ ਮੇਦਵੇਦੇਵ ਜਾਂ ਇਲਿਆ ਇਵਾਸ਼ਕਾ ਨਾਲ ਹੋਵੇਗਾ।ਤੀਜਾ ਦਰਜਾ ਪ੍ਰਾਪਤ ਅਮਰੀਕੀ ਚੋਟੀ ਦੀ ਮਹਿਲਾ ਜੈਸਿਕਾ ਪੇਗੁਲਾ ਨੇ ਲਗਾਤਾਰ ਦੂਜੇ ਮੈਚ ਵਿੱਚ 26ਵਾਂ ਦਰਜਾ ਪ੍ਰਾਪਤ ਅਨਾਸਤਾਸੀਆ ਪੋਟਾਪੋਵਾ ਨੂੰ 3-6, 6-4, 7-5 ਨਾਲ ਹਰਾਇਆ। ਸੱਤਵਾਂ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਨੇ 27ਵਾਂ ਦਰਜਾ ਪ੍ਰਾਪਤ ਐਨਹੇਲੀਨਾ ਕਾਲਿਨਾ ਨੂੰ 3-6, 6-2, 6-4 ਨਾਲ ਹਰਾਇਆ। 

ਇਹ ਵੀ ਪੜ੍ਹੋ : ਜਲੰਧਰ 'ਚ 500 ਤੋਂ ਵੱਧ ਨੌਜਵਾਨਾਂ ਨੂੰ ਹਰ ਸਾਲ ਖੇਡ ਉਦਯੋਗ ਨਾਲ ਸਬੰਧਤ ਮਿਲੇਗੀ ਸਿਖਲਾਈ

ਯੂਨਾਨ ਦੀ ਖਿਡਾਰਨ ਦਾ ਸਾਹਮਣਾ ਹੁਣ ਆਖਰੀ 16 'ਚ ਕੈਰੋਲੀਨਾ ਪਲਿਸਕੋਵਾ ਜਾਂ ਵੇਰੋਨਿਕਾ ਕੁਡਰਮਾਟੋਵਾ ਨਾਲ ਹੋਵੇਗਾ। ਦੂਜੇ ਦੌਰ 'ਚ ਨੌਵਾਂ ਦਰਜਾ ਪ੍ਰਾਪਤ ਬੇਲਿੰਡਾ ਬੇਨਸਿਚ ਨੂੰ ਹਰਾਉਣ ਵਾਲੀ ਸਵਿਟਜ਼ਰਲੈਂਡ ਦੀ ਜਿਲ ਟੀਚਮੈਨ ਨੇ ਆਪਣੀ ਜੇਤੂ ਮੁਹਿੰਮ ਜਾਰੀ ਰਖਦੇ ਹੋਏ ਸਵੀਡਨ ਦੀ ਰੇਬੇਕਾ ਪੀਟਰਸਨ ਖਿਲਾਫ 6-3, 3-6, 6-1 ਨਾਲ ਜਿੱਤ ਦਰਜ ਕਰਕੇ ਪਹਿਲੀ ਵਾਰ ਆਖਰੀ-16 'ਚ ਪ੍ਰਵੇਸ਼ ਕਰੇਗੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News