ਆਖਿਰ ਕਿਉਂ ਪਹਿਲੀ ਨਜ਼ਰ 'ਚ ਗਾਂਗੁਲੀ ਨੂੰ ਹਰਭਜਨ ਨਾਲ ਹੋਇਆ ਸੀ ਪਿਆਰ, ਦੱਸੀ ਵਜ੍ਹਾ

Sunday, Dec 29, 2019 - 04:14 PM (IST)

ਆਖਿਰ ਕਿਉਂ ਪਹਿਲੀ ਨਜ਼ਰ 'ਚ ਗਾਂਗੁਲੀ ਨੂੰ ਹਰਭਜਨ ਨਾਲ ਹੋਇਆ ਸੀ ਪਿਆਰ, ਦੱਸੀ ਵਜ੍ਹਾ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਕਪਤਾਨੀ ਕਰੀਅਰ ਵਿਚ ਆਸਟਰੇਲੀਆ ਖਿਲਾਫ 2001 ਵਿਚ ਮਿਲੀ ਟੈਸਟ ਜਿੱਤ ਨੂੰ ਸਭ ਤੋਂ ਯਾਦਗਾਰ ਪਲ ਦੱਸਿਆ ਹੈ। ਸੌਰਵ ਗਾਂਗੁਲੀ ਨੇ ਇੱਥੇ ਤਕ ਕਿਹਾ ਕਿ ਕੋਲਕਾਤਾ ਵਿਚ ਜਿਸ ਤਰ੍ਹਾਂ ਨਾਲ ਹਰਭਜਨ ਸਿੰਘ ਨੇ ਜਿੱਤ ਦਿਵਾਈ, ਇਹ ਦੇਖ ਉਸ ਨੂੰ ਹਰਭਜਨ ਸਿੰਘ ਨਾਲ ਪਿਆਰ ਹੋ ਗਿਆ ਸੀ।

ਹਰਭਜਨ ਦੀ ਚਮਤਕਾਰੀ ਗੇਂਦਬਾਜ਼ੀ ਦੇ ਫੈਨ ਹੋਏ ਗਾਂਗੁਲੀ
PunjabKesari

ਸੌਰਵ ਗਾਂਗੁਲੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਇਸ ਨੂੰ ਕਹਿੰਦੇ ਹਨ ਪਹਿਲੀ ਨਜ਼ਰ 'ਚ ਹੋਣਾ। ਮੈਂ ਜਦੋਂ ਹਰਭਜਨ ਸਿੰਘ ਨੂੰ ਈਡਨ ਗਾਰਡਨ ਵਿਚ ਗੇਂਦਬਾਜ਼ੀ ਕਰਦਿਆਂ ਅਤੇ 13 ਵਿਕਟਾਂ ਹਾਸਲ ਕਰਦਿਆਂ ਦੇਖਿਆ ਤਾਂ ਉਹ ਇਕ ਕ੍ਰਿਕਟਰ ਲਈ ਪਹਿਲੀ ਨਜ਼ਰ ਵਿਚ ਪਿਆਰ ਹੋਣ ਵਰਗਾ ਸੀ। ਕਿਉਂਕਿ ਮੈਨੂੰ ਉਸ ਸਮੇਂ ਲੱਗਿਆ ਸੀ ਕਿ ਇਹ ਖਿਡਾਰੀ ਅੱਗੇ ਚਲ ਕੇ ਭਾਰਤੀ ਕ੍ਰਿਕਟ ਨੂੰ ਬਦਲ ਕੇ ਰੱਖ ਦੇਵੇਗਾ। ਈਡਨ ਗਾਰਡਨ ਦੇ ਉਸ ਟੈਸਟ ਮੈਚ ਨੂੰ ਰਾਹੁਲ ਦ੍ਰਾਵਿੜ ਅਤੇ ਹਰਭਜਨ ਸਿੰਘ ਦੀ ਇਤਿਹਾਸਕ ਦੇ ਇਤਿਹਾਸਕ ਪ੍ਰਦਰਸ਼ਨ ਲਈ ਵੀ ਯਾਦ ਕੀਤਾ ਜਾਂਦਾ ਹੈ ਪਰ ਹਰਭਜਨ ਸਿੰਘ ਦੇ ਉਸ ਮੈਚ ਵਿਚ 13 ਵਿਕਟਾਂ ਲਈਆਂ ਉਸ ਨੂੰ ਅੱਜ ਵੀ ਯਾਦ ਹੈ। ਦੱਸ ਦਈਏ ਕਿ ਕੋਲਕਾਤਾ ਵਿਚ ਖੇਡੇ ਗਏ ਉਸ ਟੈਸਟ ਦੀ ਪਹਿਲੀ ਪਾਰੀ ਵਿਚ ਹਰਭਜਨ ਨੇ 7 ਅਤੇ ਦੂਜੀ ਪਾਰੀ ਵਿਚ 6 ਵਿਕਟਾਂ ਹਾਸਲ ਕੀਤੀਆਂ ਸੀ। ਭਾਰਤ ਨੇ ਫਾਲੋਆਨ ਮਿਲਣ ਦੇ ਬਾਵਜੂਦ ਕੋਲਕਾਤਾ ਟੈਸਟ ਵਿਚ 171 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਚੇਨਈ ਟੈਸਟ ਵਿਚ ਆਸਟਰੇਲੀਆ ਨੂੰ 2 ਵਿਕਟਾਂ ਨਾਲ ਹਾਰ ਕੇ ਸੀਰੀਜ਼ 'ਤੇ ਕਬਜ਼ਾ ਕੀਤਾ ਸੀ।

ਗਾਂਗੁਲੀ ਦੀ ਕਪਤਾਨੀ 'ਚ ਭੱਜੀ ਨੇ ਕੀਤੀ ਕਰੀਅਰ ਦੀ ਸ਼ੁਰੂਆਤ
PunjabKesari

39 ਸਾਲਾ ਹਰਭਜਨ ਸਿੰਘ ਨੇ ਸਾਲ 1999 ਵਿਚ ਡੈਬਿਊ ਕੀਤਾ ਸੀ ਅਤੇ ਸੌਰਵ ਗਾਂਗੁਲੀ ਦੀ ਕਪਤਾਨੀ ਵਿਚ ਉਸ ਨੇ ਟੀਮ ਇੰਡੀਆ ਨੂੰ ਕਈ ਮੈਚ ਜਿਤਾਏ। ਭੱਜੀ ਨੇ ਵਨ ਡੇ ਵਿਚ 269, ਟੈਸਟ ਵਿਚ 417 ਅਤੇ ਟੀ-20 ਵਿਚ 25 ਵਿਕਟਾਂ ਹਾਸਲ ਕੀਤੀਆਂ ਹਨ। ਭੱਜੀ ਨੇ ਸਾਲ 2007 ਵਿਚ ਵਰਲਡ ਟੀ-20 ਅਤੇ 2011 ਵਿਚ ਵਰਲਡ ਕੱਪ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।


Related News