ਗਾਂਗੁਲੀ ਨੂੰ ਕੈਪਟਨ ਵਿਰਾਟ ਕੋਹਲੀ ਤੋਂ ਹੈ ਬਹੁਤ ਉਮੀਦ

Wednesday, Jul 25, 2018 - 11:15 PM (IST)

ਗਾਂਗੁਲੀ ਨੂੰ ਕੈਪਟਨ ਵਿਰਾਟ ਕੋਹਲੀ ਤੋਂ ਹੈ ਬਹੁਤ ਉਮੀਦ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਵਿਰਾਟ ਉਸ ਸਖਸ਼ ਦੀ ਤਰ੍ਹਾਂ ਹੈ ਜੋ ਆਪਣੀ ਟੀਮ ਨੂੰ ਵਧੀਆ ਬਣਾਉਣ ਦੇ ਮਿਸ਼ਨ 'ਤੇ ਹੈ। ਗਾਂਗੁਲੀ ਨੇ ਇਹ ਗੱਲ ਗੌਰਵ ਕਪੂਰ ਦੇ ਚੈਟ ਸ਼ੌਅ 'ਬਰੇਕਫਾਸਟ ਵਿਦ ਚੈਂਪੀਅਨਸ' 'ਚ ਕਹੀ। ਇਹ ਪਰੋਗਰਮ 26 ਜੁਲਾਈ ਨੂੰ ਪ੍ਰਸਾਰਿਤ ਹੋਵੇਗਾ।
ਗਾਂਗੁਲੀ ਨੇ ਕਿਹਾ ਜਦੋਂ ਵਿਰਾਟ ਕੋਹਲੀ ਖੇਡਦੇ ਹਨ ਤਾਂ ਭਾਵੇਂ ਕੋਈ ਵੀ ਹੋਵੇ ਉਸਦੀ ਬੱਲੇਬਾਜ਼ੀ ਨੂੰ ਕਰਦੇ ਹੋਏ ਹਰ ਕੋਈ ਦੇਖਣਾ ਚਾਹੁੰਦਾ ਹੈ। ਜਦੋਂ ਤੁਸੀਂਂ ਉਸ ਨੂੰ ਦੇਖਦੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਉਸਦੇ ਕੋਲ ਮਿਸ਼ਨ ਹੈ ਆਪਣੀ ਟੀਮ ਨੂੰ ਸਰਵਸ੍ਰੇਸ਼ਠ ਟੀਮ ਬਣਾਉਣ ਦਾ। ਗਾਂਗੁਲੀ ਨੇ ਕਿਹਾ ਸਿਰਫ ਮੈਂ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਕੋਹਲੀ 'ਤੇ ਬਹੁਤ ਉਮੀਦ ਹੈ। ਉਸ ਨੇ ਕਿਹਾ ਕਿ ਟੀਮ 'ਚ ਫਿੱਟਨੈਸ ਸਭ ਤੋਂ ਅੱਗੇ ਹੈ। ਟੀਮ 'ਚ ਯੋ-ਯੋ ਟੈਸਟ ਹੈ। ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਸੀ ਕਿ ਇਸ ਟੈਸਟ ਦੇ ਪਿੱਛੇ ਵਜ੍ਹਾ ਹੈ। ਹੁਣ ਕ੍ਰਿਕਟ ਫਿੱਟਨੈਸ 'ਤੇ ਆਧਾਰਿਤ ਹੋ ਗਿਆ ਹੈ। ਕਈ ਸਾਲਾਂ 'ਚ ਖੇਡ ਬਦਲਿਆ ਹੈ। ਮੈਨੂੰ ਵਿਰਾਟ ਕੋਹਲੀ ਤੋਂ ਬਹੁਤ ਉਮੀਦਾਂ ਹਨ ਤੇ ਪੂਰੇ ਦੇਸ਼ ਨੂੰ ਉਸ 'ਤੇ ਵਿਸ਼ਵਾਸ ਹੈ।

 


Related News