ਗਾਂਗੁਲੀ ਦਾ 4 ਦੇਸ਼ਾਂ ਦੇ ਟੂਰਨਾਮੈਂਟ ਦਾ ਵਿਚਾਰ ''ਫਲਾਪ'' ਹੋਵੇਗਾ : ਰਾਸ਼ਿਦ ਲਤੀਫ

12/25/2019 7:48:12 PM

ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਕਿਹਾ ਕਿ ਬੀ. ਸੀ. ਸੀ. ਆਈ. ਪ੍ਰਧਾਨ ਸੌਰਭ ਗਾਂਗੁਲੀ ਵਲੋਂ ਪ੍ਰਸਤਾਵਿਤ 4 ਦੇਸ਼ਾਂ ਦੇ ਟੂਰਨਾਮੈਂਟ ਦਾ ਵਿਚਾਰ ਉਸੇ ਤਰ੍ਹਾਂ 'ਅਸਫਲ' ਸਾਬਿਤ ਹੋਵੇਗਾ, ਜਿਵੇਂ 'ਬਿਗ ਥ੍ਰੀ (ਕ੍ਰਿਕਟ ਖੇਡਣ ਵਾਲੇ ਵੱਡੇ ਦੇਸ਼) ਮਾਡਲ' ਦਾ ਹੋਇਆ ਸੀ। ਇਸ ਸਾਬਕਾ ਵਿਕਟਕੀਪਰ ਨੂੰ ਲੱਗਦਾ ਹੈ ਕਿ ਇਸ ਨਾਲ ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਹੋਰ ਮੈਂਬਰ ਰਾਸ਼ਟਰਾਂ ਨੂੰ ਅਲੱਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਲਤੀਫ ਨੇ ਕਿਹਾ ਕਿ ਇਸ ਤਰ੍ਹਾਂ ਦਾ ਟੂਰਨਾਮੈਂਟ ਖੇਡ ਕੇ ਇਹ 4 ਦੇਸ਼ ਦੂਸਰੇ ਮੈਂਬਰ ਦੇਸ਼ਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਚੰਗਾ ਵਿਚਾਰ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਉਸੇ ਤਰ੍ਹਾਂ ਫਲਾਪ ਹੋਵੇਗਾ, ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਲਿਆਂਦੇ ਗਏ ਬਿੱਗ ਥ੍ਰੀ ਮਾਡਲ ਨਾਲ ਹੋਇਆ ਸੀ।
 


Gurdeep Singh

Content Editor

Related News