ਗਾਂਗੁਲੀ ਦਾ ਵੱਡਾ ਬਿਆਨ- ਏਸ਼ੀਆ ਕੱਪ ਯੂ. ਏ. ਈ. ''ਚ ਹੋਵੇਗਾ

07/22/2022 7:25:10 PM

ਮੁੰਬਈ- ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ 'ਚ ਕਰਾਇਆ ਜਾਵੇਗਾ ਜਿਸ ਨੂੰ ਪਹਿਲਾਂ ਸ਼੍ਰੀਲੰਕਾ 'ਚ ਕਰਾਇਆ ਜਾਣਾ ਸੀ। ਗਾਂਗੁਲੀ ਨੇ ਇੱਥੇ ਬੋਰਡ ਦੀ ਚੋਟੀ ਦੀ ਪਰਿਸ਼ਦ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ- ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਹੋਵੇਗਾ ਕਿਉਂਕਿ ਇਹੋ ਅਜਿਹੀ ਜਗ੍ਹਾ ਹੈ ਜਿੱਥੇ ਮੀਂਹ ਨਹੀਂ ਪੈ ਰਿਹਾ ਹੋਵੇਗਾ।

ਸ਼੍ਰੀਲੰਕਾ ਕ੍ਰਿਕਟ ਨੇ ਏਸ਼ੀਆਈ ਕ੍ਰਿਕਟ ਪਰਿਸ਼ਦ (ਐੱਸ. ਸੀ. ਸੀ.) ਨੂੰ ਸੂਚਿਤ ਕੀਤਾ ਸੀ ਕਿ ਦੇਸ਼ 'ਚ ਆਰਥਿਕ ਤੇ ਰਾਜਨੀਤਿਕ ਸੰਕਟ ਦੇ ਚਲਦੇ ਬੋਰਡ ਏਸ਼ੀਆ ਕੱਪ ਟੀ20 ਦੇ ਆਗਾਮੀ ਪੜਾਅ ਦੀ ਮੇਜ਼ਬਾਨੀ ਕਰਨ ਦੀ ਸਥਿਤੀ 'ਚ ਨਹੀਂ ਹੋਵੇਗਾ। ਸ਼੍ਰੀਲੰਕਾ ਕ੍ਰਿਕਟ ਨੇ ਮੌਜੂਦਾ ਸੰਕਟ ਦੇ ਕਾਰਨ ਹਾਲ 'ਚ ਲੰਕਾ ਪ੍ਰੀਮੀਅਰ ਲੀਗ ਦੇ ਤੀਜੇ ਪੜਾਅ ਨੂੰ ਮੁਲਤਵੀ ਕਰ ਦਿੱਤਾ ਸੀ। ਏਸ਼ੀਆ ਕੱਪ (ਟੀ20) ਦਾ ਆਯੋਜਨ 27 ਅਗਸਤ ਤੋਂ 11 ਸਤੰਬਰ ਤਕ ਕਰਾਇਆ ਜਾਵੇਗਾ।


Tarsem Singh

Content Editor

Related News