ਸਾਹਾ ਨੂੰ ਟੀਮ ’ਚ ਜਗ੍ਹਾ ਨਾ ਮਿਲਣ ’ਤੇ ਗੰਭੀਰ ਨੇ ਕਹੀ ਇਹ ਗੱਲ
Saturday, Dec 26, 2020 - 01:38 AM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ ਨੇ ਟੀਮ ਪ੍ਰਬੰਧਨ ਦੀ ਚੋਣ ’ਤੇ ਸਖਤ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਆਸਟਰੇਲੀਆ ਵਿਰੁੱਧ ਦੂਜੇ ਬਾਕਸਿੰਗ ਡੇ ਟੈਸਟ ਮੈਚ ’ਚ ਵਿਕਟਕੀਪਰ ਰਿਧੀਮਾਨ ਸਾਹਾ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ’ਚ ਚੁਣ ਕੇ ਦੋਵਾਂ ਖਿਡਾਰੀਆਂ ਨੂੰ ਅਸਰੁੱਖਿਅਤ ਮਹਿਸੂਸ ਕਰਾ ਦਿੱਤਾ ਹੈ ਅਤੇ ਇਹ ਫੈਸਲਾ ਦੋਵਾਂ ਹੀ ਖਿਡਾਰੀਆਂ ਦੇ ਲਈ ਉੱਚਿਤ ਨਹੀਂ ਹੈ। ਭਾਰਤ ਨੂੰ ਐਡੀਲੇਡ ਟੈਸਟ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਦੂਜੇ ਬਾਕਸਿੰਗ-ਡੇਅ ਟੈਸਟ ਦੇ ਲਈ ਆਪਣੀ ਪਲੇਇੰਗ ਇਲੈਵਨ ’ਚ ਜ਼ਿਆਦਾ ਬਦਲਾਅ ਕੀਤਾ ਹੈ।
ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਆਪਣਾ ਡੈਬਿਊ ਕਰਨਗੇ, ਜਦਕਿ ਆਲਰਾਊਂਡਰ ਰਵਿੰਦਰ ਜਡੇਜਾ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਟੀਮ ’ਚ ਵਾਪਸੀ ਹੋਈ ਹੈ। ਗੰਭੀਰ ਨੇ ਸਵਾਲ ਚੁੱਕੇ ਹੋਏ ਕਿਹਾ ਕਿ ਪੰਤ ਜੇਕਰ ਅਗਲੇ 2 ਮੈਚਾਂ ’ਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ ਤਾਂ ਕੀ ਟੀਮ ਪ੍ਰਬੰਧਨ ਉਨ੍ਹਾਂ ਨੂੰ ਵੀ ਪਲੇਇੰਗ ਇਲੈਵਨ ਤੋਂ ਬਾਹਰ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ। ਸਾਹਾ ਨੇ ਇਸ ਸੀਰੀਜ਼ ’ਚ ਸਿਰਫ ਪਹਿਲਾ ਟੈਸਟ ਮੈਚ ਖੇਡਿਆ ਹੈ। ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ ਅਤੇ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।