ਅਫਰੀਦੀ ''ਤੇ ਪਲਟਵਾਰ ਕਰਦਿਆਂ ਗੰਭੀਰ ਨੇ ਉਸ ਨੂੰ ਮਨੋਚਿਕਿਤਸਕ ਕੋਲ ਲਿਜਾਣ ਦੀ ਪੇਸ਼ਕਸ਼ ਕੀਤੀ

Saturday, May 04, 2019 - 02:02 PM (IST)

ਅਫਰੀਦੀ ''ਤੇ ਪਲਟਵਾਰ ਕਰਦਿਆਂ ਗੰਭੀਰ ਨੇ ਉਸ ਨੂੰ ਮਨੋਚਿਕਿਤਸਕ ਕੋਲ ਲਿਜਾਣ ਦੀ ਪੇਸ਼ਕਸ਼ ਕੀਤੀ

ਨਵੀਂ ਦਿੱਲੀ : ਸ਼ਾਹਿਦ ਅਫਰੀਦੀ ਨੇ ਹਾਲੀ ਹੀ 'ਚ ਆਪਣੀ ਸਵੈ-ਜੀਵਨੀ ਵਿਚ ਗੌਤਮ ਗੰਭੀਰ ਦੇ ਬਾਰੇ ਨਾਪੱਖੀ ਗੱਲਾਂ ਲਿੱਖੀਆਂ ਜਿਨ੍ਹਾਂ ਦਾ ਜਵਾਬ ਦਿੰਦਿਆਂ ਗੰਭੀਰ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਨੂੰ ਮਨੋਚਿਕਿਤਸਕ ਕੋਲ ਲਿਜਾਣ ਦੀ ਪੇਸ਼ਕਸ਼ ਕੀਤੀ। ਅਫਰੀਦੀ ਨੇ ਆਪਣੀ 'ਗੇਮ ਚੇਂਜਰ' ਵਿਚ ਗੰਭੀਰ ਦੇ ਬਾਰੇ ਲਿਖਿਆ ਕਿ ਉਸਦਾ ਇਸ ਤਰ੍ਹਾਂ ਦਾ ਰਵੱਈਆ ਹੁੰਦਾ ਹੈ ਜਿਵੇਂ ਉਹ ਡਾਨ ਬ੍ਰੈਡਮੈਨ ਅਤੇ ਜੇਮਸ ਬਾਂਡ ਦੀ ਕਾਬਲੀਅਤ ਰਖਦੇ ਹੋਣ।  ਅਫਰੀਦੀ ਨੇ ਕਿਹਾ ਕਿ ਗੰਭੀਰ ਦਾ ਰਵੱਈਆ ਚੰਗਾ ਨਹੀਂ ਹੁੰਦਾ ਅਤੇ ਨਾ ਉਸਦੇ ਨਾਂ ਕੋਈ ਮਹਾਨ ਰਿਕਾਰਡ ਹੈ। ਸਾਬਕਾ ਭਾਰਤੀ ਕ੍ਰਿਕਟਰ ਗੰਭੀਰ ਨੇ ਅਫਰੀਦੀ ਨੂੰ ਟੈਗ ਕਰਦਿਆਂ ਆਪਣੇ ਅਧਿਕਾਰਤ ਟਵਿੱਟਰ 'ਤੇ ਇਸ ਦਾ ਜਵਾਬ ਦਿੱਤਾ।

PunjabKesari

ਉਸਨੇ ਟਵੀਟ ਕੀਤਾ, ''ਤੁਸੀਂ (ਅਫਰੀਦੀ) ਮਜ਼ਾਕੀਆ ਵਿਅਕਤੀ ਹੋ। ਕੋਈ ਗੱਲ ਨਹੀਂ, ਅਸੀਂ ਅਜੇ ਵੀ ਪਾਕਿਸਤਾਨੀ ਲੋਕਾਂ ਨੂੰ ਇਲਾਜ ਲਈ ਵੀਜ਼ਾ ਦੇ ਰਹੇ ਹਾਂ। ਮੈਂ ਖੁੱਦ ਤੈਨੂੰ ਮਨੋਚਿਕਿਤਸਕ ਕੋਲ ਲੈ ਜਾਉਂਗਾ।'' ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਮੈਦਾਨ ਦੇ ਅੰਦਰ ਅਤੇ ਬਾਹਰ ਤਾਲਮੇਲ ਸਹੀ ਨਹੀਂ ਰਿਹਾ ਹੈ ਅਤੇ ਅਫਰੀਦੀ ਦੀ ਇਸ ਤਰ੍ਹਾਂ ਦੀ ਟਿੱਪਣੀ ਤੋਂ ਸਾਫ ਦਿਸਦਾ ਹੈ। ਸਾਲ 2007 ਵਿਚ ਕਾਨਪੁਰ ਵਿਖੇ ਦੋ ਪੱਖੀ ਸੀਰੀਜ਼ ਵਿਚ ਦੋਵਾਂ ਵਿਚਾਲੇ ਬਹਿਸ ਹੋ ਗਈ ਸੀ। ਅਫਰੀਦੀ ਨੇ ਹਾਲ ਹੀ 'ਚ ਸਵੀਕਾਰ ਕੀਤਾ ਕਿ ਉਸ ਨੇ ਉਮਰ ਸਬੰਧੀ ਧੋਖਾਧੜੀ ਕੀਤੀ ਸੀ ਅਤੇ ਜਦੋਂ ਉਸ ਨੇ ਆਪਣਾ ਡੈਬਿਯੂ ਸੈਂਕੜਾ ਲਗਾਇਆ ਸੀ ਤਾਂ ਉਹ 16 ਨਹੀਂ ਸਗੋਂ 21 ਸਾਲ ਦਾ ਸੀ। ਜਦਕਿ ਸਾਲਾਂ ਤੋਂ ਮੰਨਿਆ ਜਾ ਰਿਹਾ ਸੀ ਕਿ ਉਹ ਤਦ 16 ਸਾਲ ਦਾ ਸੀ।

PunjabKesari


Related News