ਗੰਭੀਰ ਦੀ ਬੇਟੀ ਨੇ ਪਾਸ ਕੀਤਾ ਯੋ-ਯੋ ਟੈਸਟ, ਸਚਿਨ ਤੇ ਯੁਵੀ ਦੀ ਮੰਗੀ ਰਾਏ

Tuesday, Jul 24, 2018 - 12:01 AM (IST)

ਗੰਭੀਰ ਦੀ ਬੇਟੀ ਨੇ ਪਾਸ ਕੀਤਾ ਯੋ-ਯੋ ਟੈਸਟ, ਸਚਿਨ ਤੇ ਯੁਵੀ ਦੀ ਮੰਗੀ ਰਾਏ

ਨਵੀਂ ਦਿੱਲੀ— ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਗੌਤਮ ਗੰਭੀਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਗੰਭੀਰ ਦੀ ਬੇਟੀ ਆਜੀਨ ਨੇ ਯੋ-ਯੋ ਟੈਸਟ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ 'ਚ ਚੋਣ ਲਈ ਖਿਡਾਰੀਆਂ ਨੂੰ ਯੋ-ਯੋ ਟੈਸਟ ਪਾਸ ਕਰਨਾ ਲਾਜ਼ਮੀ ਹੋ ਗਿਆ ਹੈ। ਇਸ ਦੇ ਨਾਲ ਹੀ ਗੰਭੀਰ ਨੇ ਇਸ ਪੋਸਟ 'ਤੇ ਸਚਿਨ ਤੇਂਦੁਲਕਰ, ਹਰਭਜਨ ਸਿੰਘ, ਯੁਵਰਾਜ ਸਿੰਘ ਵਰਗੇ ਧਾਕੜ ਦੀ ਸਲਾਹ ਵੀ ਮੰਗੀ ਹੈ।


ਆਜੀਨ ਦੀ ਵੀਡੀਓ ਫੈਨਸ ਨੂੰ ਬਹੁਤ ਪਸੰਦ ਆ ਰਹੀ ਹੈ। ਇਸ ਪੋਸਟ ਨੂੰ 11 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕਰ ਲਿਆ ਹੈ ਤੇ 67 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਆਜੀਨ ਦੀ ਸ਼ਲਾਘਾ ਨਾਲ ਕਈ ਯੂਜਰਸ ਨੇ ਯੋ-ਯੋ ਟੈਸਟ ਦਾ ਲਾਜ਼ਮੀ ਹੋਣ ਦਾ ਮਜ਼ਾਕ ਬਣਾਇਆ। ਇਕ ਯੂਜਰਸ ਨੇ ਲਿਖਿਆ 'ਯੋ-ਯੋ ਟੈਸਟ ਇਕ ਮਜ਼ਾਕ ਹੈ, ਕੋਹਲੀ ਦੀ ਰਾਜਨੀਤੀ ਹੈ।

 


Related News