ਰੋਜ਼ 6 ਦੇਸੀ ਮੁਰਗੇ, 10 ਲੀਟਰ ਦੁੱਧ ਤੇ 100 ਰੋਟੀਆਂ ਖਾਂਦੇ ਸਨ ਗਾਮਾ ਪਹਿਲਵਾਨ, ਜਾਣੋ ਉਨ੍ਹਾਂ ਬਾਰੇ ਹੋਰ ਰੌਚਕ ਗੱਲਾਂ

05/22/2022 4:57:04 PM

ਸਪੋਰਟਸ ਡੈਸਕ- 'ਰੁਸਤਮ-ਏ-ਹਿੰਦ' ਦੇ ਨਾਂ ਨਾਲ ਮਸ਼ਹੂਰ 'ਦਿ ਗ੍ਰੇਟ ਗਾਮਾ' ਦਾ ਅੱਜ 144ਵਾਂ ਜਨਮ ਦਿਨ ਹੈ। ਗੂਗਲ ਨੇ ਡੂਡਲ ਬਣਾ ਕੇ ਗਾਮਾ ਪਹਿਲਵਾਨ ਦੇ ਜਨਮਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਇੱਕ ਅਜਿਹਾ ਪਹਿਲਵਾਨ ਜੋ ਦੁਨੀਆ ਦੇ ਕਿਸੇ ਵੀ ਪਹਿਲਵਾਨ ਤੋਂ ਕਦੇ ਨਹੀਂ ਹਾਰਿਆ, ਜਿਸਨੇ ਪੂਰੀ ਦੁਨੀਆ ਵਿੱਚ ਆਪਣਾ ਨਾਂ ਕਮਾਇਆ। ਖ਼ਬਰਾਂ ਮੁਤਾਬਕ ਗਾਮਾ ਪਹਿਲਵਾਨ ਨੇ ਆਪਣੀ ਜ਼ਿੰਦਗੀ ਦੇ 52 ਸਾਲ ਕੁਸ਼ਤੀ ਨੂੰ ਦਿੱਤੇ ਅਤੇ ਕਈ ਖਿਤਾਬ ਜਿੱਤੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਕਾਫੀ ਮੁਸ਼ਕਲਾਂ 'ਚ ਬੀਤਿਆ। ਆਓ, ਜਾਣਦੇ ਹਾਂ ਗਾਮਾ ਪਹਿਲਵਾਨ ਬਾਰੇ।

PunjabKesari

ਗਾਮਾ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਗਾਮਾ ਦੇ ਪਿਤਾ ਮੁਹੰਮਦ ਅਜ਼ੀਜ਼ ਬਖਸ਼ ਵੀ ਪਹਿਲਵਾਨ ਸਨ। ਗਾਮਾ ਦਾ ਬਚਪਨ ਦਾ ਨਾਂ ਗੁਲਾਮ ਮੁਹੰਮਦ ਸੀ। ਗਾਮਾ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ। ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ, ਗਾਮਾ ਪਹਿਲਵਾਨ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ। ਗਾਮਾ ਪਹਿਲਵਾਨ ਨੇ ਪ੍ਰਸਿੱਧ ਪਹਿਲਵਾਨ ਮਾਧੋ ਸਿੰਘ ਤੋਂ ਕੁਸ਼ਤੀ ਦੀਆਂ ਸ਼ੁਰੂਆਤੀ ਬਾਰੀਕੀਆਂ ਸਿੱਖੀਆਂ। ਇਸ ਤੋਂ ਬਾਅਦ ਦਾਤੀਆ ਦੇ ਮਹਾਰਾਜਾ ਭਵਾਨੀ ਸਿੰਘ ਨੇ ਉਨ੍ਹਾਂ ਨੂੰ ਕੁਸ਼ਤੀ ਕਰਨ ਦੀ ਸਹੂਲਤ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕੁਸ਼ਤੀ ਲਗਾਤਾਰ ਵਧਦੀ-ਫੁੱਲਦੀ ਰਹੀ। ਗਾਮਾ ਨੇ ਆਪਣੇ 52 ਸਾਲ ਦੇ ਕਰੀਅਰ 'ਚ ਕਦੇ ਵੀ ਮੈਚ ਨਹੀਂ ਹਾਰਿਆ ਹੈ।

ਇਹ ਵੀ ਪੜ੍ਹੋ : ਥਾਮਸ ਕੱਪ ਜੇਤੂ ਟੀਮ ਨੂੰ ਮਿਲੇ PM ਮੋਦੀ, ਕਿਹਾ- ਤੁਸੀਂ ਦੇਸ਼ ਦਾ ਵੱਡਾ ਸੁਫ਼ਨਾ ਪੂਰਾ ਕੀਤਾ

ਗਾਮੇ ਦੀ ਖ਼ੁਰਾਕ ਬਾਰੇ ਸੁਣ ਕੇ ਤੁਸੀਂ ਰਹਿ ਜਾਵੋਗੇ ਹੈਰਾਨ
ਗਾਮਾ ਪਹਿਲਵਾਨ ਦੀ ਖੁਰਾਕ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਖ਼ੁਰਾਕ ਅਜਿਹੀ ਸੀ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਦੱਸਿਆ ਜਾਂਦਾ ਹੈ ਕਿ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਦੇਸੀ ਮੁਰਗੇ, 10 ਲੀਟਰ ਦੁੱਧ, ਅੱਧਾ ਕਿਲੋ ਘਿਓ, ਬਦਾਮ ਦਾ ਸ਼ਰਬਤ ਅਤੇ 100 ਰੋਟੀਆਂ ਖਾਂਦਾ ਸੀ।

PunjabKesari

ਬਰੂਸ ਲੀ ਵੀ ਮੰਨਦਾ ਸੀ ਗਾਮਾ ਦਾ ਲੋਹਾ
ਇੱਕ ਰਿਪੋਰਟ ਮੁਤਾਬਕ ਗਾਮਾ ਨੇ ਪੱਥਰ ਦੇ ਡੰਬਲ ਨਾਲ ਆਪਣਾ ਸਰੀਰ ਬਣਾਇਆ ਸੀ। ਮਸ਼ਹੂਰ ਮਾਰਸ਼ਲ ਆਰਟਿਸਟ ਬਰੂਸ ਲੀ ਵੀ ਗਾਮਾ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਨ੍ਹਾਂ ਤੋਂ ਬਾਡੀ ਬਿਲਡਿੰਗ ਸਿੱਖੀ। ਕਿਹਾ ਜਾਂਦਾ ਹੈ ਕਿ ਬਰੂਸ ਲੀ ਲੇਖਾਂ ਰਾਹੀਂ ਗਾਮਾ ਪਹਿਲਵਾਨ ਦੀ ਕਸਰਤ 'ਤੇ ਨਜ਼ਰ ਰੱਖਦੇ ਸੀ ਅਤੇ ਫਿਰ ਖੁਦ ਅਭਿਆਸ ਕਰਦੇ ਸਨ। ਬਰੂਸ ਲੀ ਨੇ ਵੀ ਗਾਮਾ ਨੂੰ ਦੇਖ ਕੇ ਪੁਸ਼ਅੱਪ ਲਗਾਉਣਾ ਸਿੱਖ ਲਿਆ ਸੀ।

ਇਹ ਵੀ ਪੜ੍ਹੋ : DC vs MI : ਬੈਂਗਲੁਰੂ ਪਲੇਅ ਆਫ ’ਚ, ਮੁੰਬਈ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

ਗਾਮਾ ਪਹਿਲਵਾਨ 'ਰੁਸਤਮ-ਏ-ਹਿੰਦ' ਦੇ ਨਾਂ ਨਾਲ ਮਸ਼ਹੂਰ ਹੋ ਗਏ ਸਨ। ਉਨ੍ਹਾਂ ਨੂੰ ਇੱਕ ਦਿਨ ਵਿੱਚ 5000 ਸਕੁਐਟਸ ਅਤੇ 3000 ਪੁਸ਼ਅੱਪ ਕਰਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਸਾਹਮਣੇ ਕੋਈ ਪਹਿਲਵਾਨ ਖੜ੍ਹਾ ਨਹੀਂ ਸੀ ਹੋ ਸਕਦਾ। ਉਨ੍ਹਾਂ ਸਾਰੇ ਪਹਿਲਵਾਨਾਂ ਨੂੰ ਧੂੜ ਚਟਾ ਦਿੱਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News