ਕਾਰ ਜਿੱਤਣ ਤੋਂ ਬਾਅਦ 28 ਸਥਾਨ ਖਿਸਕਿਆ ਗਗਨਜੀਤ ਭੁੱਲਰ
Sunday, Jun 23, 2019 - 01:18 AM (IST)

ਦੋਹਾ- ਭਾਰਤ ਦਾ ਗਗਨਜੀਤ ਭੁੱਲਰ ਬੀ. ਐੱਮ. ਡਬਲਿਊ. ਇੰਟਰਨੈਸ਼ਨਲ ਓਪਨ ਗੋਲਫ ਟੂਰਨਾਮੈਂਟ 'ਚ ਦੂਸਰੇ ਰਾਉੂਂਡ ਵਿਚ ਬੀ. ਐੱਮ. ਡਬਲਿਊ. ਕਾਰ ਜਿੱਤਣ ਤੋਂ ਬਾਅਦ ਸ਼ਨੀਵਾਰ ਤੀਸਰੇ ਰਾਉੂਂਡ 'ਚ ਤਿੰਨ ਓਵਰ 75 ਦਾ ਨਿਰਾਸ਼ਾਜਨਕ ਕਾਰਡ ਖੇਡ ਕੇ 28 ਸਥਾਨ ਹੇਠਾਂ ਖਿਸਕ ਗਿਆ।
ਭੁੱਲਰ ਨੇ ਕੱਲ ਦੂਸਰੇ ਰਾਊਂਡ ਵਿਚ 17ਵੇਂ ਹੋਲ 'ਤੇ ਹੋਲ ਇਨ ਵਨ ਖੇਡ ਕੇ ਬੀ. ਐੱਮ. ਡਬਲਿਉੂ. ਕਾਰ ਜਿੱਤੀ ਸੀ ਪਰ ਤੀਸਰੇ ਰਾਊਂਡ ਵਿਚ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਭੁੱਲਰ ਨੇ 75 ਦਾ ਕਾਰਡ ਖੇਡਿਆ ਅਤੇ ਉਹ ਸਾਂਝੇ ਤੌਰ 'ਤੇ 53ਵੇਂ ਸਥਾਨ 'ਤੇ ਖਿਸਕ ਗਿਆ। ਉਸ ਦਾ ਤਿੰਨ ਰਾÀੂਂਡ ਦਾ ਸਕੋਰ ਇਕ ਅੰਡਰ 215 ਹੋ ਗਿਆ ਹੈ। ਭਾਰਤ ਦੇ ਹੋਰ ਗੋਲਫਰ ਐੱਸ. ਐੱਸ. ਪੀ. ਚੌਰੱਸੀਆ ਨੇ ਇਕ ਓਵਰ 73 ਦਾ ਕਾਰਡ ਖੇਡਿਆ ਤੇ ਉਹ 9 ਸਥਾਨ ਖਿਸਕ ਕੇ ਸਾਂਝੇ ਤੌਰ 'ਤੇ 46ਵੇਂ ਸਥਾਨ 'ਤੇ ਪਹੁੰਚ ਗਿਆ। ਚੌਰੱਸੀਆ ਦਾ ਸਕੋਰ ਦੋ ਰਾਉੂਂਡ 214 ਹੈ। ਬ੍ਰਿਟੇਨ ਦੇ ਜਾਰਡਨ ਸਮਿਥ ਨੇ 6 ਅੰਡਰ 66 ਦਾ ਸ਼ਾਨਦਾਰ ਕਾਰਡ ਖੇਡਿਆ ਅਤੇ ਉਸ ਨੇ 13 ਅੰਡਰ 203 ਦੇ ਸਕੋਰ ਨਾਲ ਇਕ ਸ਼ਾਟ ਦੀ ਲੀਡ ਬਣਾ ਲਈ ਹੈ।