ਮਿਤ੍ਰਭਾ ਨੂੰ ਹਰਾ ਕੇ ਗਾਦਿਰ ਨੇ ਬਣਾਈ ਸਿੰਗਲ ਬੜ੍ਹਤ

Saturday, Jul 21, 2018 - 09:24 AM (IST)

ਮਿਤ੍ਰਭਾ ਨੂੰ ਹਰਾ ਕੇ ਗਾਦਿਰ ਨੇ ਬਣਾਈ ਸਿੰਗਲ ਬੜ੍ਹਤ

ਬਾਰਸੀਲੋਨਾ— ਕੈਟਲਨ ਚੈੱਸ ਸਰਕਟ ਦੇ ਤੀਜੇ ਟੂਰਨਾਮੈਂਟ 20ਵੇਂ ਸੰਤ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਵਿਚ 7ਵੇਂ ਰਾਊਂਡ ਵਿਚ ਭਾਰਤ ਦਾ ਮਿਤ੍ਰਭਾ ਗੂਹਾ ਪਹਿਲੇ ਟੇਬਲ 'ਤੇ ਟਾਪ ਸੀਡ ਅਜਰਬੈਜਾਨ ਦੇ ਗਾਦਿਰ ਗਸਿਮੋਵ ਹੱਥੋਂ ਸੰਘਰਸ਼ਪੂਰਨ ਮੁਕਾਬਲਾ ਹਾਰ ਗਿਆ। ਇਸ ਦੇ ਨਾਲ ਹੀ ਹਾਦਿਰ ਹੁਣ 6 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਆ ਗਿਆ ਹੈ। ਉਸ ਤੋਂ ਠੀਕ ਪਿੱਛੇ 5 ਖਿਡਾਰੀ 5.5 ਅੰਕਾਂ 'ਤੇ ਖੇਡ ਰਹੇ ਹਨ।

ਕਵੀਨ ਪਾਨ ਓਪਨਿੰਗ ਵਿਚ ਮਿਤ੍ਰਭਾ ਵਜ਼ੀਰ ਤੇ ਹਾਥੀ ਦੇ ਅੰਤ ਦੀ ਖੇਡ ਵਿਚ ਇਕ ਵਾਧੂ ਪਿਆਦਾ ਗੁਆ ਬੈਠਾ ਤੇ ਗਾਦਿਰ ਨੇ ਉਸ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ। ਹੁਣ ਮਿਤ੍ਰਭਾ 5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਹਾਲਾਂਕਿ ਇਸ ਹਾਰ ਤੋਂ ਬਾਅਦ ਵੀ ਮਿਤ੍ਰਭਾ ਨੂੰ ਇੰਟਰਨੈਸ਼ਨਲ ਮਾਸਟਰ ਨਾਰਮ ਮਿਲਣ ਦੀ ਸੰਭਾਵਨੀ ਬਣੀ ਹੋਈ ਹੈ।

ਨੀਲੇਸ਼ ਸਹਾ ਫਿਲੀਪੀਨਸ ਦੇ ਜਾਨ ਮਾਰਵਿਨ ਨਾਲ ਡਰਾਅ ਖੇਡ ਕੇ 5 ਅੰਕਾਂ 'ਤੇ ਹੈ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਇਨਯਾਨ ਪੀ. ਤੇ ਸੌਰਭ ਆਨੰਦ 4.5 ਅੰਕਾਂ, ਅਨੁਜ ਸ਼੍ਰੀਵਾਤ੍ਰੀ, ਸਲੋਨੀ ਸਾਪਲੇ, ਦੀਪਕ ਕਟਿਆਰ, ਅਨਿਰੁਧ ਦੇਸ਼ਪਾਂਡੇ, ਅਭਿਸ਼ੇਕ ਦਾਸ, ਆਦਿੱਤਿਆ ਸਾਮੰਥ 4 ਅੰਕਾਂ 'ਤੇ ਖੇਡ ਰਹੇ ਹਨ। ਹੁਣ ਦੇਖਣ ਇਹ ਹੋਵੇਗਾ ਕਿ ਆਖਰੀ-2 ਰਾਊਂਡ ਭਾਰਤੀ ਖਿਡਾਰੀਆਂ ਲਈ ਕੀ ਖੁਸ਼ਖਬਰੀ ਲਿਆਉਂਦੇ ਹਨ।


Related News