ਭਵਿੱਖ ਦੇ WTC ਦੇ ਫਾਈਨਲ ਮੈਚ ਇਸ ਤਰ੍ਹਾਂ ਹੋਣੇ ਚਾਹੀਦੇ : ਰਵੀ ਸ਼ਾਸਤਰੀ
Wednesday, Jun 02, 2021 - 09:29 PM (IST)
ਸਪੋਰਟਸ ਡੈਸਕ : ਵਿਸ਼ਵ ਕ੍ਰਿਕਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ’ਚ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਨਾਲ ਟੱਕਰ ਲੈਣ ਨੂੰ ਤਿਆਰ ਹੈ ਪਰ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਭਵਿੱਖ ’ਚ ਫਾਈਨਲ ਇਕ ਮੈਚ ਦੀ ਬਜਾਏ ‘ਬੈਸਟ ਆਫ ਥ੍ਰੀ’ ਹੋਣਾ ਚਾਹੀਦਾ ਹੈ। ਭਾਰਤੀ ਟੀਮ ਸਾਊਥੰਪਟਨ ’ਚ 18 ਜੂਨ ਤੋਂ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫਾਈਨਲ ਖੇਡਣ ਲਈ ਵੀਰਵਾਰ ਤੜਕੇ ਬ੍ਰਿਟੇਨ ਲਈ ਰਵਾਨਾ ਹੋਵੇਗੀ। ਇਸ ਤੋਂ ਬਾਅਦ ਟੀਮ 4 ਅਗਸਤ ਤੋਂ ਇੰਗਲੈਂਡ ਖਿਲਾਫ ਪੰਜ ਟੈਸਟ ਮੈਚ ਖੇਡੇਗੀ। ਸ਼ਾਸਤਰੀ ਨੇ ਲੰਡਨ ਰਵਾਨਾ ਹੋਣ ਤੋਂ ਪਹਿਲਾਂ ਬੁੱਧਵਾਰ ਸ਼ਾਮ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੇਰਾ ਖਿਆਲ ਹੈ ਕਿ ਜੇ ਉਹ ਇਸ ਟੈਸਟ ਚੈਂਪੀਅਨਸ਼ਿਪ ਨੂੰ ਅਪਣਾਉਣਾ ਚਾਹੁੰਦੇ ਹਨ ਤਾਂ ਭਵਿੱਖ ’ਚ ‘ਬੈਸਟ ਆਫ ਥ੍ਰੀ ਫਾਈਨਲ’ ਦਾ ਬਦਲ ਵਧੀਆ ਹੋਵੇਗਾ।
ਢਾਈ ਸਾਲ ਦੀ ਕ੍ਰਿਕਟ ਦੀ ਸਮਾਪਤੀ ਤਿੰਨ ਮੈਚਾਂ ਦੀ ਲੜੀ ਨਾਲ ਪਰ ਉਨ੍ਹਾਂ ਨੂੰ ਭਵਿੱਖੀ ਟੂਰ ਪ੍ਰੋਗਰਾਮ (ਐੱਫ.ਟੀ.ਪੀ.) ਨੂੰ ਖਤਮ ਕਰਨ ਅਤੇ ਦੁਬਾਰਾ ਸ਼ੁਰੂ ਕਰਨ ਦੀ ਜ਼ਰੂਰਤ ਹੈ। ਇਸ ਲਈ ਇਕੋ-ਇਕ ਟੈਸਟ ਲਈ ਖਿਡਾਰੀਆਂ ਨੇ ਇਸ ’ਚ ਖੇਡਣ ਦਾ ਹੱਕ ਹਾਸਲ ਕੀਤਾ ਹੈ ਅਤੇ ਇਹ ਕੋਈ ਅਜਿਹੀ ਟੀਮ ਨਹੀਂ ਹੈ, ਜੋ ਰਾਤੋ-ਰਾਤ ਸ਼ਾਨਦਾਰ ਬਣ ਗਈ ਹੋਵੇ। ਭਾਰਤੀ ਟੀਮ 14 ਦਿਨਾਂ ਦੇ ਏਕਾਂਤਵਾਸ ਤੋਂ ਬਾਅਦ ਬ੍ਰਿਟੇਨ ਲਈ ਰਵਾਨਾ ਹੋ ਰਹੀ ਹੈ, ਜਦਕਿ ਨਿਊਜ਼ੀਲੈਂਡ ਨੂੰ ਪਹਿਲਾਂ ਹੀ ਅਭਿਆਸ ਮਿਲ ਗਿਆ ਹੈ ਕਿਉਂਕਿ ਉਹ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਦੀ ਲੜੀ ਖੇਡ ਰਹੀ ਹੈ।
ਇਹ ਵੀ ਪੜ੍ਹੋ : ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ, ਦਿੱਤੀ ਇਹ ਚੇਤਾਵਨੀ
ਡਬਲਯੂ. ਟੀ. ਸੀ. ਫਾਈਨਲ ਇਕ ਵੱਡਾ ਮੁਕਾਬਲਾ ਹੈ। ਭਾਰਤੀ ਕੋਚ ਨੇ ਕਿਹਾ ਕਿ ਦੇਖੋ, ਇਹ ਪਹਿਲੀ ਵਾਰ ਹੈ, ਜਦੋਂ ਤੁਸੀਂ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੇਖੋਗੇ। ਜਦੋਂ ਤੁਸੀਂ ਇਸ ਮੈਚ ਦੀ ਮਹੱਤਤਾ ਨੂੰ ਵੇਖਦੇ ਹੋ, ਮੇਰੇ ਖ਼ਿਆਲ ’ਚ ਇਹ ਕੋਈ ਵੱਡਾ ਨਹੀਂ, ਬਲਕਿ ਬਹੁਤ ਵੱਡਾ ਫਾਈਨਲ ਹੈ ਕਿਉਂਕਿ ਇਹ ਖੇਡ ਦਾ ਮੁਸ਼ਕਿਲ ਰੂਪ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹਾ ਰੂਪ ਹੈ, ਜੋ ਤੁਹਾਨੂੰ ਪਰਖਦਾ ਹੈ। ਇਹ ਤਿੰਨ ਦਿਨਾਂ ਜਾਂ ਤਿੰਨ ਮਹੀਨਿਆਂ ’ਚ ਨਹੀਂ ਹੋਇਆ ਪਰ ਇਸ ਨੂੰ ਦੋ ਸਾਲ ਤੋਂ ਜ਼ਿਆਦਾ ਸਮਾਂ ਹੋਇਆ ਹੈ, ਜਿਸ ’ਚ ਦੋਵੇਂ ਟੀਮਾਂ ਪੂਰੀ ਦੁਨੀਆ ’ਚ ਇਕ-ਦੂਜੇ ਵਿਰੁੱਧ ਖੇਡੀਆਂ ਅਤੇ ਉਨ੍ਹਾਂ ਨੇ ਫਾਈਨਲ ਖੇਡਣ ਦਾ ਹੱਕ ਪ੍ਰਾਪਤ ਕੀਤਾ। ਇਸ ਲਈ ਇਹ ਬਹੁਤ ਮਹੱਤਵਪੂਰਨ ਮੈਚ ਹੈ।