ਆਈ ਲੀਗ ਖਿਡਾਰੀਆਂ ਲਈ ਪੂਰਨ ਟੀਕਾਕਰਨ ਲਾਜ਼ਮੀ, ਇਨ੍ਹਾਂ ਖਿਡਾਰੀਆਂ ਨੂੰ ਮਿਲੇਗੀ ਛੋਟ

Wednesday, Sep 22, 2021 - 06:45 PM (IST)

ਆਈ ਲੀਗ ਖਿਡਾਰੀਆਂ ਲਈ ਪੂਰਨ ਟੀਕਾਕਰਨ ਲਾਜ਼ਮੀ, ਇਨ੍ਹਾਂ ਖਿਡਾਰੀਆਂ ਨੂੰ ਮਿਲੇਗੀ ਛੋਟ

ਨਵੀਂ ਦਿੱਲੀ- ਆਈ ਲੀਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁਨੰਦੋ ਧਰ ਨੇ ਬੁੱਧਵਾਰ ਨੂੰ ਕਿਹਾ ਕਿ ਦਸੰਬਰ 'ਚ ਸ਼ੁਰੂ ਹੋ ਰਹੀ ਲੀਗ 'ਚ ਹਿੱਸਾ ਲੈਣ ਵਾਲੇ ਸਾਰੇ ਫ਼ੁੱਟਬਾਲ ਖਿਡਾਰੀਆਂ ਦਾ ਪੂਰਨ ਟੀਕਾਕਰਨ ਲਾਜ਼ਮੀ ਹੋਵੇਗਾ ਜਦਕਿ ਅੰਜਰ 18 ਤੇ ਹਾਲ ਹੀ 'ਚ ਕੋਵਿਡ-19 ਇਨਫੈਕਸ਼ਨ ਨਾਲ ਉੱਭਰੇ ਖਿਡਾਰੀਆਂ ਨੂੰ ਛੋਟ ਦਿੱਤੀ ਜਾਵੇਗੀ। ਆਈ ਲੀਗ 2021-22 ਦੇ ਕੋਲਕਾਤਾ ਤੇ ਇਸ ਦੇ ਨੇੜਲੇ ਇਲਾਕਿਆਂ 'ਚ ਬਾਇਓ-ਬਬਲ 'ਚ ਆਯੋਜਿਤ ਹੋਣ ਦੀ ਉਮੀਦ ਹੈ ਜਿਸ 'ਚ ਸਖ਼ਤ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ।

ਧਰ ਨੇ ਇੰਟਰਵਿਊ 'ਚ ਕਿਹਾ ਕਿ ਆਈ ਲੀਗ ਤੇ ਆਈ ਲੀਗ ਕੁਆਲੀਫ਼ਾਇਰ 'ਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਕੋਵਿਡ-19 ਟੀਕਾਕਰਨ ਦੀ ਦੋਵੇਂ ਡੋਜ਼ ਲੈਣਾ ਲਾਜ਼ਮੀ ਹੋਵੇਗਾ। ਸਿਰਫ਼ ਅੰਡਰ-18 ਖਿਡਾਰੀਆਂ ਤੇ ਹਾਲ 'ਚ ਇਨਫ਼ੈਕਸ਼ਨ ਤੋਂ ਉੱਭਰਨ ਦੇ ਕਾਰਨ ਟੀਕਾ ਨਹੀਂ ਲਗਾਉਣ ਵਾਲੇ ਖਿਡਾਰੀਆਂ ਨੂੰ ਛੋਟ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਟੀਕਾਕਰਨ ਦੀਆਂ ਦੋਵੇਂ ਡੋਜ਼ ਲਾਜ਼ਮੀ ਨਹੀਂ ਸੀ ਪਰ ਅਸੀਂ ਇਸ ਵਾਰ ਇਸ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਲਈ ਇਸ ਵਾਰ ਸਖ਼ਤੀ ਹੋਵੇਗੀ। 


author

Tarsem Singh

Content Editor

Related News