ਫੁਕੁਸ਼ਿਮਾ ਤੇ ਸਾਪੋਰੋ ’ਚ ਵੀ ਦਰਸ਼ਕਾਂ ਦੇ ਬਿਨ ਹੋਣਗੇ ਮੁਕਾਬਲੇ
Sunday, Jul 11, 2021 - 08:50 PM (IST)
ਟੋਕੀਓ— ਟੋਕੀਓ ਦੇ ਬਾਹਰ ਦੋ ਹੋਰ ਸੂਬਿਆਂ ’ਚ ਵੀ ਕੋਰੋਨਾ ਵਾਇਰਸ ਇਨਫ਼ੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਓਲੰਪਿਕ ਮੁਕਾਬਲੇ ਲਈ ਦਰਸ਼ਕਾਂ ਦੇ ਸਟੇਡੀਅਮ ’ਚ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਮਹਾਮਾਰੀ ਕਾਰਨ ਮੁਲਤਵੀ ਕੀਤੇ ਗਏ ਇਨ੍ਹਾਂ ਖੇਡਾਂ ਦੇ ਉਦਘਾਟਨ ਸਮਾਗਮ ’ਚ ਜਦੋਂ ਦੋ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਤਦ ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ।
ਟੋਕੀਓ ਓਲੰਪਿਕ ਦੇ ਆਯੋਜਕਾਂ ਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਇਸੇ ਹਫ਼ਤੇ ਟੋਕੀਓ ਤੇ ਤਿੰਨ ਹੋਰ ਸੂਬਿਆਂ ’ਚ ਦਰਸ਼ਕਾਂ ਦੇ ਸਟੇਡੀਅਮ ’ਚ ਆਉਣ ’ਤੇ ਰੋਕ ਲਾ ਦਿੱਤੀ ਸੀ। ਪਹਿਲਾਂ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਦੇ ਚੁੱਕੇ ਦੋ ਸੂਬੇ ਵੀ ਹੁਣ ਆਪਣੀ ਯੋਜਨਾ ਤੋਂ ਪਿੱਛੇ ਹੱਟ ਗਏ ਹਨ।
ਉੱਤਰ-ਪੂਰਬੀ ਜਾਪਾਨ ਦੇ ਫੁਕੁਸ਼ਿਮਾ ਨੇ ਬੇਸਬਾਲ ਤੇ ਸਾਫ਼ਟਬਾਲ ਮੁਕਾਬਲਿਆਂ ਦਾ ਆਯੋਜਨ ਬਿਨਾ ਦਰਸ਼ਕਾਂ ਦੇ ਕਰਾਉਣ ਦਾ ਫ਼ੈਸਲਾ ਕੀਤਾ ਹੈ। ਉੱਤਰੀ ਸੂਬੇ ਹੋਕਾਈਡੋ ਦੇ ਸਾਪੋਰੋ ’ਚ ਵੀ ਫ਼ੁੱਟਬਾਲ ਮੈਚਾਂ ਦਾ ਆਯੋਜਨ ਖ਼ਾਲੀ ਸਟੇਡੀਅਮ ’ਚ ਹੋਵੇਗਾ।