ਕੁਸ਼ਤੀ ਅਤੇ ਜੂਡੋ ਦੇ ਰਾਸ਼ਟਰੀ ਚੋਣ ਟ੍ਰਾਇਲ 14 ਤੇ 15 ਤੋਂ
Wednesday, Feb 09, 2022 - 09:26 PM (IST)
ਨਵੀਂ ਦਿੱਲੀ- ਭਾਰਤੀ ਖੇਡ ਅਥਾਰਟੀ (ਸਾਈ) ਕੁਸ਼ਤੀ ਅਤੇ ਜੂਡੋ ਦੇ ਰਾਸ਼ਟਰੀ ਚੋਣ ਟ੍ਰਾਇਲ ਦਾ ਪ੍ਰਬੰਧ 14 ਅਤੇ 15 ਫਰਵਰੀ ਤੋਂ ਦੇਸ਼ ਭਰ ਵਿਚ ਆਪਣੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿਚ ਕਰੇਗਾ। ਕੁਸ਼ਤੀ ਦੇ ਟ੍ਰਾਇਲ ਸਾਈ ਦੇ ਸੋਨੀਪਤ, ਲਖਨਊ ਅਤੇ ਮੁੰਬਈ ਕੇਂਦਰ ’ਤੇ ਹੋਣਗੇ, ਜਦੋਂਕਿ ਜੂਡੋ ਟ੍ਰਾਇਲ ਇੰਫਾਲ ਅਤੇ ਭੋਪਾਲ ਵਿਚ ਹੋਣਗੇ। ਸੋਨੀਪਤ ਵਿਚ ਪੁਰਸ਼ਾਂ ਦੀ ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ ਵਰਗ ਦੇ ਟ੍ਰਾਇਲ 14 ਤੋਂ 16 ਫਰਵਰੀ ਤੱਕ ਹੋਣਗੇ, ਜਦੋਂਕਿ ਮਹਿਲਾਵਾਂ ਦੇ ਚੋਣ ਟ੍ਰਾਇਲ 16 ਅਤੇ 17 ਫਰਵਰੀ ਨੂੰ ਲਖਨਊ ਵਿਚ ਹੋਣਗੇ।
ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਸਾਈ ਨੇ ਦੱਸਿਆ ਕਿ ਮੁੰਬਈ ਵਿਚ 16 ਤੋਂ 18 ਫਰਵਰੀ ਤੱਕ ਪੁਰਸ਼ਾਂ ਅਤੇ ਮਹਿਲਾ ਦੇ ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ ਟ੍ਰਾਇਲ ਹੋਣਗੇ। ਜੂਡੋ ਦੇ ਟ੍ਰਾਇਲ 15 ਤੋਂ 17 ਫਰਵਰੀ ਨੂੰ ਇੰਫਾਲ ਵਿਚ ਅਤੇ 18 ਤੋਂ 22 ਫਰਵਰੀ ਨੂੰ ਭੋਪਾਲ ਵਿਚ ਹੋਣਗੇ। ਕੁਸ਼ਤੀ ਵਿਚ ਟ੍ਰਾਇਲ 13 ਤੋਂ 17 ਸਾਲ (ਵਿਵਾਦਿਤ ਮਾਮਲਿਆਂ ਵਿਚ 18 ਸਾਲ) ਲਈ ਹੋਣਗੇ। ਜੂਡੋ ਵਿਚ ਸਬ-ਜੂਨੀਅਰ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ 12 ਤੋਂ 15 ਸਾਲ ’ਚ, ਕੈਡਿਟ ਵਰਗ ਵਿਚ 15 ਤੋਂ 18 ਸਾਲ ’ਚ ਅਤੇ ਜੂਨੀਅਰ ਲੜਕੇ-ਲੜਕੀਆਂ ਦੇ ਵਰਗ ਵਿਚ 18 ਤੋਂ 21 ਸਾਲ ’ਚ ਟ੍ਰਾਇਲ ਹੋਣਗੇ।
ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।