ਲੇਡੀਜ਼ ਦੁਬਈ ਮੂਨਲਾਈਟ ਕਲਾਸਿਕ 4 ਤੋਂ, LED ਲਾਈਟਾਂ ''ਚ ਲੱਗਣਗੀਆਂ ਸ਼ਾਟਾਂ

12/03/2020 11:02:02 PM

ਨਵੀਂ ਦਿੱਲੀ - ਦੁਬਈ ਮੂਨਲਾਈਟ ਕਲਾਸਿਕ ਲੇਡੀਜ਼ ਯੂਰਪੀਅਨ ਟੂਰ (ਐੱਲ. ਈ. ਟੀ.) 4 ਦਸੰਬਰ ਤੋਂ ਖੇਡਿਆ ਜਾਵੇਗਾ। ਅਕਤੂਬਰ 2006 ਵਿਚ ਸ਼ੁਰੂ ਹੋਏ ਇਸ ਟੂਰਨਾਮੈਂਟ ਵਿਚ ਜਿੱਤਣ ਵਾਲੇ ਨੂੰ 5 ਲੱਖ ਪੌਂਡ ਦੇ ਇਨਾਮ ਵੰਡੇ ਜਾਣਗੇ ਜਿਹੜੇ ਕਿ ਐੱਲ. ਈ. ਟੀ. ਦੇ ਇਤਿਹਾਸ ਦੀ ਚੌਥੀ ਸਰਵਸ੍ਰੇਸ਼ਠ ਰਾਸ਼ੀ ਹੈ। ਟੂਰਨਾਮੈਂਟ ਅਮੀਰਾਤ ਗੋਲਫ ਕਲੱਬ ਦੇ ਮਜਲਿਸ ਕੋਰਸ ਵਿਚ ਖੇਡਿਆ ਜਾਵੇਗਾ ਜਿਹੜਾ ਕਿ ਯੂਰਪੀਅਨ ਦੌਰੇ ਦੌਰਾਨ ਪੁਰਸ਼ਾਂ ਦੇ ਦੁਬਈ ਡੈਜ਼ਰਟ ਕਲਾਸਿਕ ਨੂੰ ਵੀ ਹੋਸਟ ਕਰਦਾ ਹੈ। ਅਨਿਕਾ ਸੋਰੇਨਸਟੈਮ ਨੇ ਇਸ ਪ੍ਰਤੀਯੋਗਿਤਾ ਦੇ ਪਹਿਲੇ ਦੋ ਗੇੜ ਜਿੱਤੇ ਸਨ।
ਸਾਰੇਨਸਟੈਮ ਨੇ 2006 ਵਿਚ ਕਾਰੀ ਵੇਬ ਨੂੰ ਤੇ 2007 ਵਿਚ ਇਬੇਨ ਟਿਨਿੰਗ ਨੂੰ ਦੋ ਸ਼ਾਟਾਂ ਨਾਲ ਹਰਾਇਆ ਸੀ। 2008 ਦਾ ਟੂਰਨਾਮੈਂਟ ਜਿਹੜੇ ਕਿ ਰਿਟਾਇਰਮੈਂਟ ਤੋਂ ਪਹਿਲਾਂ ਸਾਰੇਨਸਟੈਮ ਦਾ ਆਖਰੀ ਸੀ, ਵਿਚ ਜਰਮਨੀ ਦੀ ਅੰਜਾ ਮੋਂਕੇ ਬਾਜ਼ੀ ਮਾਰਨ ਵਿਚ ਸਫਲ ਰਹੀ ਸੀ। 2016 ਵਿਚ ਮੈਕਿਸਮਿਲੀਅਨ ਜੇਕਮੈਨ ਦੀ ਟੂਰਨਾਮੈਂਟ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਟੂਰਨਾਮੈਂਟ ਨੂੰ 54 ਹੋਲਸ ਤਕ ਸੀਮਤ ਕਰ ਦਿੱਤਾ ਗਿਆ ਸੀ। ਭਾਰਤ ਵਲੋਂ ਬੀਬੀ ਗੋਲਫਰ ਅਦਿੱਤੀ ਅਸ਼ੋਕ ਤੇ ਤਵੇਸਾ ਮਲਿਕ ਲੈ ਰਹੀਆਂ ਹਨ ਹਿੱਸਾ, ਦੋਵਾਂ ਨੇ ਅਭਿਐਸ ਸੈਸਨ ਦੌਰਾਨ ਪ੍ਰਭਾਵਿਤ ਕੀਤਾ।
ਬਿਨਾਂ ਦਰਸ਼ਕਾਂ ਦੇ ਹੋਵੇਗਾ ਟੂਰਨਾਮੈਂਟ
ਦਰਸ਼ਕਾਂ ਦੀ ਸੁਰੱਖਿਆ ਲਈ ਤੇ ਕੋਵਿਡ-19 ਨਿਯਮਾਂ ਅਨੁਸਾਰ ਇਸ ਸਾਲ ਦੇ ਟੂਰਨਾਮੈਂਟ ਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਿਆ ਜਾਵੇਗਾ। ਇਸ ਵਿਚ ਦਰਸ਼ਕ ਨਹੀਂ ਹੋਣਗੇ। ਹਾਲਾਂਕਿ ਪ੍ਰਸ਼ੰਸਕ ਇਸ ਨੂੰ ਟੀ. ਵੀ. ਤੇ ਲਾਈਵ ਸਟ੍ਰੀਮਿੰਕ ਐਪ 'ਤੇ ਦੇਖ ਸਕਣਗੇ।

ਨੋਟ-  ਲੇਡੀਜ਼ ਦੁਬਈ ਮੂਨਲਾਈਟ ਕਲਾਸਿਕ 4 ਤੋਂ ਤੇ ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Gurdeep Singh

Content Editor

Related News