ਬ੍ਰਿਟੇਨ ਦੇ ਸਾਬਕਾ PM ਤੋਂ ਲੈ ਕੇ ਬਾਲੀਵੁੱਡ ਦੇ ਸ਼ਹਿਨਸ਼ਾਹ ਤੱਕ, ਵਾਨਖੇੜੇ ''ਚ ਲੱਗੀ ਸਿਤਾਰਿਆਂ ਦੀ ਮਹਿਫ਼ਲ
Monday, Feb 03, 2025 - 09:59 AM (IST)
ਸਪੋਰਟਸ ਡੈਸਕ : ਭਾਰਤ ਨੇ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਦਾ ਆਖਰੀ ਮੈਚ ਜਿੱਤ ਲਿਆ ਹੈ। ਭਾਰਤ ਨੇ ਪਹਿਲਾਂ ਖੇਡਦਿਆਂ 247 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੂੰ 97 ਦੌੜਾਂ 'ਤੇ ਹੀ ਰੋਕ ਦਿੱਤਾ। ਇਸ ਤਰ੍ਹਾਂ ਟੀਮ ਇੰਡੀਆ ਨੂੰ ਮੈਚ 'ਚ 150 ਦੌੜਾਂ ਦੀ ਵੱਡੀ ਜਿੱਤ ਮਿਲੀ। ਭਾਰਤ ਨੇ ਸੀਰੀਜ਼ 'ਤੇ 4-1 ਨਾਲ ਕਬਜ਼ਾ ਕਰ ਲਿਆ। ਇਸ ਮੈਚ ਵਿੱਚ ਭਾਰਤ ਅਤੇ ਇੰਗਲੈਂਡ ਦੋਵਾਂ ਦਾ ਸਮਰਥਨ ਕਰਨ ਲਈ ਕਈ ਵੱਡੇ ਨਾਂ ਸਟੇਡੀਅਮ ਵਿੱਚ ਪਹੁੰਚੇ।
ਸਾਬਕਾ PM ਸਾਹਮਣੇ ਹਾਰ ਗਿਆ ਇੰਗਲੈਂਡ
ਇਸ ਮੈਚ 'ਚ ਇੰਗਲੈਂਡ ਟੀਮ ਦਾ ਸਮਰਥਨ ਕਰਨ ਪਹੁੰਚੇ ਸਾਬਕਾ ਪੀ.ਐੱਮ. ਰਿਸ਼ੀ ਸੁਨਕ ਵੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ਦੇ ਅੰਦਰ ਆ ਗਏ। ਉਨ੍ਹਾਂ ਨੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨਾਲ ਮੁਲਾਕਾਤ ਕੀਤੀ।
ਆਮਿਰ ਖਾਨ ਵੀ ਸਟੈਂਡ 'ਚ
ਭਾਰਤੀ ਟੀਮ ਦਾ ਸਮਰਥਨ ਕਰਨ ਲਈ ਬਾਲੀਵੁੱਡ ਦੇ ਕਈ ਸਿਤਾਰੇ ਵੀ ਪਹੁੰਚੇ। ਇਸ 'ਚ ਆਮਿਰ ਖਾਨ ਦਾ ਨਾਂ ਵੀ ਸ਼ਾਮਲ ਹੈ। ਆਮਿਰ ਖਾਨ ਆਪਣੇ ਬੇਟੇ ਜੁਨੈਦ ਖਾਨ ਨਾਲ ਪਹੁੰਚੇ ਸਨ।
ਬੇਟੇ ਨਾਲ ਅਮਿਤਾਭ ਬੱਚਨ
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਵੀ ਵਾਨਖੇੜੇ ਸਟੇਡੀਅਮ 'ਚ ਦੇਖਿਆ ਗਿਆ। ਅਮਿਤਾਭ ਦੇ ਨਾਲ ਉਨ੍ਹਾਂ ਦਾ ਬੇਟਾ ਅਭਿਸ਼ੇਕ ਬੱਚਨ ਵੀ ਮੌਜੂਦ ਸੀ। ਅਭਿਸ਼ੇਕ ਨੇ ਭਾਰਤੀ ਟੀਮ ਦੀ ਜਰਸੀ ਪਾਈ ਹੋਈ ਸੀ। ਦੋਵੇਂ ਹਰ ਸ਼ਾਟ 'ਤੇ ਚੀਅਰ ਕਰ ਰਹੇ ਸਨ।
ਮੁਕੇਸ਼ ਅੰਬਾਨੀ ਅਤੇ ਨਾਰਾਇਣ ਮੂਰਤੀ ਵੀ ਆਏ ਨਜ਼ਰ
ਭਾਰਤ ਦੇ ਦੋ ਸਭ ਤੋਂ ਸਫਲ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨਾਰਾਇਣ ਮੂਰਤੀ ਵੀ ਸਟੇਡੀਅਮ ਵਿੱਚ ਨਜ਼ਰ ਆਏ। ਰਿਸ਼ੀ ਸੁਨਕ ਦਾ ਵਿਆਹ ਨਾਰਾਇਣ ਮੂਰਤੀ ਦੀ ਧੀ ਨਾਲ ਹੋਇਆ ਹੈ। ਇਸ ਮੌਕੇ ਰਾਜਸਥਾਨ ਰਾਇਲਜ਼ ਦੇ ਮਾਲਕ ਮਨੋਜ ਬਡਾਲੇ ਵੀ ਮੌਜੂਦ ਸਨ। ਮੁਕੇਸ਼ ਅੰਬਾਨੀ ਤੋਂ ਇਲਾਵਾ ਉਨ੍ਹਾਂ ਦਾ ਬੇਟਾ ਆਕਾਸ਼ ਵੀ ਭਾਰਤੀ ਟੀਮ ਨੂੰ ਚੀਅਰ ਕਰ ਰਿਹਾ ਸੀ। ਆਕਾਸ਼ ਦੀ ਪਤਨੀ ਸ਼ਲੋਕਾ ਅਤੇ ਬੇਟਾ ਵੀ ਸਟੇਡੀਅਮ 'ਚ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8