13 ਹਜ਼ਾਰ ਫੁੱਟ ਦੀ ਉਚਾਈ ਤੋਂ ਸ਼ੀਤਲ ਮਹਾਜਨ ਨੇ ਕਬੂਲਿਆ ਸਾੜ੍ਹੀ ਚੈਲੰਜ

04/20/2020 12:47:50 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਅੱਧੇ ਤੋਂ ਵੱਧ ਦੇਸ਼ ਲਾਕਡਾਊਨ ਹਨ, ਅਜਿਹੀ ਹਾਲਤ 'ਚ ਭਾਰਤੀ ਔਰਤਾਂ ਤੇ ਨੌਜਵਾਨ ਕੁੜੀਆਂ ਇਨ੍ਹੀਂ ਦਿਨੀਂ ਵੱਖ-ਵੱਖ ਤਰ੍ਹਾਂ ਦੇ ਚੈਲੰਜ ਵਾਂਗ ਲੈਂਦੇ ਹੋਏ ਖੁਦ ਨੂੰ ਬਿਜ਼ੀ ਰੱਖ ਰਹੀਆਂ ਹਨ। ਇਸ ਤਰ੍ਹਾਂ ਦੇ ਹਾਂ-ਪੱਖੀ ਕੰਮ ਕਰ ਕੇ ਔਰਤਾਂ ਆਪਣੇ ਦੋਸਤਾਂ ਨਾਲ ਕੁਨੈਕਟ ਰਹਿੰਦੀਆਂ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸਾੜ੍ਹੀ ਚੈਲੰਜ ਕਾਫੀ ਟ੍ਰੈਂਡ ਕਰ ਰਿਹਾ ਹੈ। ਹਾਊਸ ਵਾਈਵਜ਼ ਤੋਂ ਲੈ ਕੇ ਵਰਕਿੰਗ ਵੂਮੈਨਜ਼ ਵੀ ਇਸ ਚੈਲੰਜ ਨੂੰ ਸਵੀਕਰ ਕਰ ਰਹੀਆਂ ਹਨ। ਭਾਰਤ ਦਾ ਇਹ ਚੈਲੰਜ 7 ਸੁਮੰਦਰ ਪਾਰ ਵੀ ਪਹੁੰਚ ਗਿਆ ਹੈ।

PunjabKesari
ਜੀ ਹਾਂ, ਹਾਲ ਹੀ ਵਿਚ ਸਾੜ੍ਹੀ ਚੈਲੰਜ ਨੂੰ ਲੈ ਕੇ ਇਕ ਮੰਨੀ-ਪ੍ਰਮੰਨੀ ਸ਼ਖਸੀਅਤ ਨੇ ਸਵੀਕਾਰ ਕੀਤਾ ਹੈ। ਹਲਾਂਕਿ ਮੂਲ ਤੌਰ 'ਤੇ ਇਹ ਭਾਰਤ ਦੀ ਰਹਿਣ ਵਾਲੀ ਹੈ। ਦਰਅਸਲ ਇਹ ਗੱਲ ਹੋ ਰਹੀ ਹੈ ਮਸ਼ਹੂਰ ਸਕਾਈ ਡਾਈਵਰ ਤੇ ਪੈਰਾਜੰਪਰ ਸ਼ੀਤਲ ਮਹਾਜਨ ਦੀ। ਉਸ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਸਾੜ੍ਹੀ ਪਹਿਨੀ ਜੰਪ ਕਰਦੀ ਦਿਸ ਰਹੀ ਹੈ। ਇਸ ਦੌਰਾਨ ਉਸ ਨੇ ਆਪਣੀ ਸੈਲਫੀ ਵੀ ਕਲਿੱਕ ਕੀਤੀ ਤੇ ਦੋਸਤਾਂ ਨਾਲ ਸਾਂਝੀ ਕੀਤੀ। ਤਸਵੀਰਾਂ ਸ਼ੇਅਰ ਕਰ ਕੇ ਸ਼ੀਤਲ ਨੇ ਦੱਸਿਆ ਕਿ ਉਸਦੀਆਂ ਕਈ ਦੋਸਤਾਂ ਨੇ ਉਸ ਨੂੰ ਸਾੜ੍ਹੀ ਚੈਲੰਜ ਨੂੰ ਲੈ ਕੇ ਟੈਗ ਕੀਤਾ ਸੀ। ਹੁਣ ਮੈਂ ਉਸ ਦੇ ਚੈਲੰਜ ਨੂੰ ਸਵੀਕਾਰ ਕਰ ਲਿਆ ਹੈ। ਤਸਵੀਰਾਂ ਵਿਚ ਉਹ ਮਿਸਰ ਦੇ ਪਿਰਾਮਿਡ ਦੇ ਖੇਤਰ 'ਚ ਦਿਸ ਰਹੀ ਹੈ। ਸਕਾਈ ਡਾਈਵਰ ਤੇ ਪੈਰਾਜੰਪਰ ਤਾਂ ਤੁਸੀਂ ਕਈ ਦੇਖੇ ਹੋਣਗੇ ਪਰ ਸ਼ੀਤਲ ਉਨ੍ਹਾਂ ਤੋਂ ਵੱਖ ਹੈ ਕਿਉਂਕਿ ਉਹ ਇਸ ਮੁਸ਼ਕਿਲ ਐਡਵੈਂਚਰ ਨੂੰ ਸਾੜ੍ਹੀ ਪਹਿਨ ਕੇ ਆਸਾਨੀ ਨਾਲ ਕਰਦੀ ਹੈ। ਉਸ ਦੇ ਇਸ ਜਨੂੰਨ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਸ਼ੀਤਲ ਮਹਾਰਾਸ਼ਟਰ ਦੇ ਪੁਣੇ ਨਾਲ ਸਬੰਧ ਰੱਖਦੀ ਹੈ ਪਰ ਫਿਨਲੈਂਡ 'ਚ ਰਹਿੰਦੀ ਹੈ। ਉਹ 2 ਜੌੜੇ ਬੱਚਿਆਂ ਦੀ ਮਾਂ ਹੈ। ਸ਼ੀਤਲ ਨੇ ਥਾਈਲੈਂਡ 'ਚ 13 ਹਜ਼ਾਰ ਫੁੱਟ ਤੋਂ ਛਲਾਂਗ ਲਾ ਕੇ ਨਵਾਂ ਰਿਕਾਰਡ ਬਣਾਇਆ ਸੀ।


Gurdeep Singh

Content Editor

Related News